Sunday, September 20, 2026

ਕੋਵਿਡ ਵੈਕਸੀਨੈਸ਼ਨ ਦਾ ਕਪੂਰਥਲਾ ਵਿਖੇ ਡ੍ਰਾਈ ਰਨ

ਪਹਿਲੇ ਪੜਾਅ ਤਹਿਤ 3581 ਹੈਲਥ ਵਰਕਰਾਂ ਨੂੰ ਲੱਗੇਗੀ ਵੈਕਸੀਨ

ਕਪੂਰਥਲਾ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਕੋਵਿਡ ਵੈਕਸੀਨੇਸ਼ਨ ਦਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਡ੍ਰਾਈ ਰਨ ਕਰਵਾਇਆ ਗਿਆ ।ਪਹਿਲੇ ਪੜਾਅ ਦੇ ਤਹਿਤ 3581 ਹੈਲਥ ਵਰਕਰਾਂ ਨੂੰ ਇਹ ਵੈਕਸੀਨ ਲਗਾਈ ਜਾਣੀ ਹੈ ਅਤੇ ਸਿਹਤ ਵਿਭਾਗ ਵੱਲੋਂ ਇਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਡਰਾਈ ਰਨ ਮੌਕੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਜਿਲਾ ਟੀਕਾਕਕਰਨ ਅਫਸਰ ਡਾ. ਆਸ਼ਾ ਮਾਂਗਟ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਡਾ. ਸੰਦੀਪ ਭੋਲਾ ਵੀ ਹਾਜ਼ਰ ਸਨ।
                 ਇਸ ਸੰਬੰਧੀ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡ੍ਰਾਈ ਰਨ ਦਾ ਉਦੇਸ਼ ਵੈਕਸੀਨੇਸ਼ਨ ਤੋਂ ਪਹਿਲਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣਾ ਹੈ ਤਾਂ ਕਿ ਕਿਸੇ ਵੀ ਸਮੱਸਿਆ ਨੂੰ ਪਹਿਲਾਂ ਹੀ ਦੂਰ ਕੀਤਾ ਜਾ ਸਕੇ।
                   ਉਚ ਅਧਿਕਾਰੀਆਂ ਵਲੋਂ ਵੈਕਸੀਨੇਸ਼ਨ ਰੂਮ, ਆਬਜਰਵੇਸ਼ਨ ਰੂਮ ਤੇ ਵੈਕਸੀਨੇਟਰ ਅਫਸਰਾਂ ਦੀ ਟੀਮ ਦਾ ਜਾਇਜਾ ਲਿਆ ਗਿਆ।
ਵੈਕਸੀਨੇਸ਼ਨ ਡੇਅ ਵਾਲੇ ਦਿਨ ਜਿਸ ਨੂੰ ਟੀਕਾ ਲੱਗਣਾ ਹੈ, ਉਸ ਦੇ ਨਾਂਅ ਦੀ ਵੈਰੀਫਿਕੇਸ਼ਨ ਤੋਂ ਬਾਅਦ ਵੈਕਸੀਨੇਸ਼ਨ ਰੂਮ ਵਿਚ ਟੀਕਾ ਲਗਾਇਆ ਜਾਏਗਾ ਤੇ ਲਾਭਪਾਤਰੀ ਨੂੰ ਵੈਕਸੀਨ ਸੰਬੰਧੀ ਜਰੂਰੀ ਨਿਰਦੇਸ਼ ਦਿੱਤੇ ਜਾਣਗੇ।ਟੀਕਾ ਲੱਗਣ ਵਾਲੇ ਵਿਅਕਤੀ ਨੂੰ 30 ਮਿੰਟ ਆਬਜਰਵੇਸ਼ਨ ਰੂਮ ਵਿਚ ਰੱਖਣਾ ਜਰੂਰੀ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …