ਅੰਮ੍ਰਿਤਸਰ, 5 ਜਨਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਨਵੇਂ ਸਥਾਪਿਤ ਕੀਤੇ ਆਲ ਇੰਡੀਆਂ ਸੈਂਟਰ ਫਾਰ ਕੰਪੀਟੀਟਵ ਇਗਜ਼ਾਮੀਨੇਸ਼ਨ (ਆਈ.ਏ.ਐਸ,
ਆਈ.ਪੀ.ਐਸ, ਪੀ.ਸੀ.ਐਸ, ਯੂ.ਜੀ.ਸੀ/ਨੈਟ ਬੈਂਕਿੰਗ ਆਦਿ) ਦੀਆਂ ਪ੍ਰੀਖਿਆਵਾਂ ਲਈ ਸੈਂਟਰ ‘ਚ 6 ਜਨਵਰੀ ਤੋਂ ਆਫ਼ਲਾਈਨ ਕੋਚਿੰਗ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਭਾਵੇਂ ਕਿ ਇਹ ਸੈਂਟਰ ਸਤੰਬਰ 2020 ’ਚ ਸ਼ੁਰੂ ਹੋ ਚੁੱਕਾ ਸੀ, ਪਰ ਕੋਵਿਡ-19 ਕਰਕੇ ਫ਼ਿਲਹਾਲ ਆਨਲਾਈਨ ਕਲਾਸਾਂ ਚੱਲ ਰਹੀਆਂ ਸਨ। ਹੁਣ ਜਦੋਂ ਪੰਜਾਬ ਸਰਕਾਰ ਵਲੋਂ ਪੀ.ਸੀ.ਐਸ ਕਾਰਜਕਾਰੀ ਅਤੇ ਤਹਿਸੀਲਦਾਰਾਂ ਦੀਆਂ ਪੋਸਟਾਂ ਦੀ ਭਰਤੀ ਸ਼ੁਰੂ ਹੋ ਰਹੀ ਹੈ, ਇਸ ਦੇ ਮੱਦੇਨਜ਼ਰ ਇਨ੍ਹਾਂ ਇਮਤਿਹਾਨਾਂ ਦੀ ਤਿਆਰੀ ਲਈ ਸੈਂਟਰ ਵਿਖੇ ਕਲਾਸਾਂ ਦਾ ਨਿਯਮਿਤ ਪ੍ਰਬੰਧ ਕੀਤਾ ਗਿਆ ਹੈ।
ਚੀਫ਼ ਕੋਆਰਡੀਨੇਟਰ ਡਾ. ਪਰਮਜੀਤ ਸਿੰਘ ਜੱਜ ਤੇ ਕੋਆਰਡੀਨੇਟਰ ਡਾ. ਜਗਰੂਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਹ ਸਿਖਲਾਈ ਸੈਂਟਰ ਹੁਣ ਪੂਰੀ ਤਿਆਰੀ ਨਾਲ ਕਾਲਜ ’ਚ ਨਵੇਂ ਬਣੇ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਨਵੀਂ ਇਮਾਰਤ ’ਚ ਸਥਾਪਿਤ ਕੀਤਾ ਗਿਆ ਹੈ।ਵਿਦਿਆਰਥੀਆਂ ਦੀ ਸਹੂਲਤ ਲਈ ਕੰਪਿਊਟਰ ਲੈਬ ਤੇ ਲਾਇਬ੍ਰੇਰੀ ਦੀ ਲੋੜੀਂਦੀ ਸਹੂਲਤ ਵੀ ਉਪਲਬਧ ਹੈ।ਟ੍ਰੇਨਿੰਗ ਕਲਾਸਾਂ ਸਵੇਰੇ 10.00 ਤੋਂ ਲੈ ਕੇ ਸ਼ਾਮ 5.00 ਵਜੇ ਤੱਕ ਉਨ੍ਹਾਂ ਦੀ ਸਹੂਲਤ ਮੁਤਾਬਿਕ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵੀ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਲਈ ਬਹੁਤ ਘੱਟ ਫੀਸ ਰੱਖੀ ਗਈ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media