ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਹੁਣ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਅਪਣੇ ਕੰਮ ਕਾਜ ਲਈ ਆਉਂਣ ਵਾਲੇ ਲੋਕਾਂ ਨੂੰ
ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਏ.ਟੀ.ਐਮ ਦੀ ਸੁਵਿਧਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿੱਚ ਹੀ ਮਿਲੇਗੀ।ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਨਵੀਂ ਲਗਾਈ ਐਸ.ਬੀ.ਆਈ ਬੈਂਕ ਦੀ ਏ.ਟੀ.ਐਮ ਮਸ਼ੀਨ ਦਾ ਉਦਘਾਟਨ ਕਰਨ ਮਗਰੋਂ ਕੀਤਾ।ਵਿਨੈ ਕੁਮਾਰ ਮਹਾਜਨ ਰਿਜਨਲ ਮੈਨੇਜ਼ਰ ਪਠਾਨਕੋਟ, ਬਰਾਂਚ ਮੈਨੇਜਰ ਪਲਵੀ ਸ਼ਰਮਾ, ਸੁਰਜੀਤ ਸਿੰਘ ਕੈਸ ਆਫਿਸ਼ਰ ਅਤੇ ਹੋਰ ਅਧਿਕਾਰੀ ਵੀ ਇਸ ਸਮੇਂ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਕਰਮਚਾਰੀਆਂ, ਅਧਿਕਾਰੀਆਂ ਅਤੇ ਆਮ ਪਬਲਿਕ ਦੀ ਸੁਵਿਧਾ ਦੇ ਲਈ ਪਹਿਲਾਂ ਤੋਂ ਹੀ ਐਸ.ਬੀ.ਆਈ ਬਰਾਂਚ ਦਾ ਬੈਂਕ ਚਲ ਰਿਹਾ ਹੈ ਅਤੇ ਲੋਕਾਂ ਦੇ ਬੈਂਕ ਨਾਲ ਸਬੰਧਤ ਕੰਮ ਡੀ.ਏ.ਸੀ ਵਿਖੇ ਹੀ ਹੱਲ ਹੋ ਜਾਦੇ ਹਨ।ਇਸ ਤੋਂ ਇਲਾਵਾ ਅਗਰ ਲੋਕਾਂ ਨੂੰ ਜੋ ਰਜਿਸਟਰੀਆਂ ਆਦਿ ਜਾਂ ਹੋਰ ਕੰਮਾਂ ਲਈ ਡੀ.ਏ.ਸੀ ਵਿਖੇ ਆਉਂਦੇ ਸਨ ਅਤੇ ਲੋੜ ਪੈਣ ਤੇ ਪੈਸੇ ਆਦਿ ਕੱਢਵਾਉਣ ਲਈ ਡੀ.ਏ.ਸੀ ਤੋਂ ਬਾਹਰ ਸਰਨਾ ਜਾਂ ਛੋਟੀ ਨਹਿਰ ਆਦਿ ਤੱਕ ਜਾਣਾ ਪੈਂਦਾ ਸੀ ਅਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੀ ਐਸ.ਬੀ.ਆਈ ਬਰਾਂਚ ਵੱਲੋਂ ਅਪਣੇ ਗ੍ਰਾਹਕਾਂ ਨੂੰ ਹੋਰ ਸੁਵਿਧਾ ਦੇਣ ਦੇ ਲਈ ਏ.ਟੀ.ਐਮ ਮਸ਼ੀਨ ਦੀ ਸੇਵਾ ਸੁਰੂ ਕੀਤੀ ਗਈ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ’ ਸਬੰਧੀ ਸੈਮੀਨਾਰ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ ਐਨ.ਐਸ.ਐਸ …
Punjab Post Daily Online Newspaper & Print Media