Tuesday, September 29, 2026

ਐਨ.ਜੀ.ਓ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨੇ ਜਰੂਰਤਮੰਦਾਂ ਨੂੰ ਵੰਡੇ ਕੰਬਲ

ਚੰਡੀਗੜ/ਲੁਧਿਆਣਾ, 10 ਜਨਵਰੀ (ਪ੍ਰੀਤਮ ਲੁਧਿਆਣਵੀ) – ਬੀਤੇ ਦਿਨ ਲੁਧਿਆਣਾ ਵਿੱਚ ਜਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ।ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਸੰਸਥਾਪਕ ਹਰਪ੍ਰੀਤ ਸਿੰਘ ਹੈਪੀ (ਯੂ.ਐਸ.ਏ) ਨੇ ਦਸਿਆ ਕਿ ਇਹ ਇਕ ਅਜਿਹੀ ਐਨ.ਜੀ.ਓ ਹੈ ਜੋ ਬਾਹਰੋਂ ਜਾਂ ਕਿਸੇ ਹੋਰ ਵਿਅਕਤੀ ਤੋਂ ਮਦਦ ਨਹੀਂ ਲੈਂਦੀ, ਸਿਰਫ ਆਪਣੀ ਨੇਕ ਕਮਾਈ ’ਚੋਂ ਹੀ ਦਸਵਾਂ ਦਸਵੰਦ ਕੱਢ ਕੇ ਜਰੂਰਤਮੰਦ ਪਰਿਵਾਰਾਂ ਦੀ ਸੇਵਾ ਕਰਦੀ ਹੈ।ਲੌਕਡਾਊਨ ਦੌਰਾਨ ਉਨ੍ਹਾਂ ਨੇ ਜਿਥੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਵਿਚ ਅਤੇ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਦੀਆਂ ਸ਼ਾਦੀਆਂ ਕਰਨ ਵਿਚ ਮਦਦ ਕੀਤੀ, ਉਥੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਜੈ ਸਿੰਘ ਦੇ ਪਰਿਵਾਰ ਨੂੰ ਵੀ ਮਾਲੀ ਸਹਾਇਤਾ ਦਿੱਤੀ।ਇਸੇ ਹੀ ਕੜੀ ਵਿਚ ਹੁਣ ਭਾਰੀ ਸਰਦੀ ਨੂੰ ਮੁੱਖ ਰੱਖਦੇ ਹੋਏ ਲੁਧਿਆਣਾ ਅੰਦਰ ਜਰੂਰਤਮੰਦ ਵਿਅਕਤੀਆਂ ਨੂੰ ਕੰਬਲ ਵੰਡੇ ਗਏ।
                     ਇਸ ਮੌਕੇ ਕਮੇਟੀ ਮੈਂਬਰ ਖਹਿਰਾ ਸਿੰਘ, ਨਛੱਤਰ ਸਿੰਘ, ਮੁਖਤਿਆਰ ਸਿੰਘ, ਸਿਮਰਨਦੀਪ ਸਿੰਘ, ਜਸਦੀਪ ਸਿੰਘ ਅਤੇ ਮਾਲਵਿੰਦਰ ਸਿੰਘ ਵੀ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …