ਕਪੂਰਥਲਾ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਫੂਡ ਵਿਭਾਗ ਕਪੂਰਥਲਾ ਵਲੋਂ ਫੂਡ ਬਿਜਨਸ ਅਪਰੇਟਰਾਂ ਜਿਹਨਾਂ ਵਿੱਚ ਗੁੜ, ਸਵੀਟ ਸ਼ਾਪਸ, ਰਿਟੇਲ ਆਦਿ
ਦੀ ਜਾਂਚ ਕੀਤੀ ਗਈ।ਟੀਮ ਵੱਲੋਂ ਅੱਜ ਕੁੱਲ 12 ਸੈਂਪਲ ਭਰੇ ਗਏ, ਜਿਸ ਵਿੱਚ ਗੁਲਾਬ ਜਾਮੁਨ, ਦੇਸੀ ਘਿਓ 3, ਗੁੜ, ਸਰੋਂ ਤੇਲ, ਸ਼ਹਿਦ, ਮੁੰਗਵਲੀ, ਤਿਲ ਆਦਿ ਹਨ।
ਸਹਾਇਕ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਕਪੂਰਥਲਾ ਡਾ. ਹਰਜੋਤ ਨੇ ਦੱਸਿਆ ਕਿ ਇਹਨਾਂ ਲਏ ਗਏ ਸੈਂਪਲਾਂ ਨੂੰ ਸਟੇਟ ਫੂਡ ਲੈਬਾਰਟਰੀ ਖਰੜ, ਮੋਹਾਲੀ ਵਿਖੇ ਟੈਸਟ ਲਈ ਭੇਜਿਆ ਗਿਆ ਹੈ ਅਤੇ ਇਸ ਸਬੰਧੀ ਰਿਪੋਰਟ ਪ੍ਰਾਪਤ ਹੋਣ ‘ਤੇ, ਉਲੰਘਣਾ ਕਰਨ ਵਾਲੇ ਫੂਡ ਬਿਜਨਸ ਅਪਰੇਟਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੇ ਅਨੁਸਾਰ, ਗੁੜ ਵਿੱਚ ਕੋਈ ਹੋਰ ਕੈਮੀਕਲ ਜਾਂ ਰੰਗ ਨਹੀਂ ਮਿਲਾਇਆ ਜਾ ਸਕਦਾ।ਗੁੜ ਵੇਲਣਾ ਜਿਥੇ ਕਿ ਗੁੜ/ਸ਼ੱਕਰ ਤਿਆਰ ਕੀਤਾ ਜਾਂਦਾ ਹੈ ਉਹਨਾਂ ਨੂੰ ਗੁੜ/ਸ਼ੱਕਰ ਪੂਰੀ ਤਰ੍ਹਾਂ ਢੱਕ ਕੇ ਰੱਖਣ ਅਤੇ ਸਾਫ਼-ਸਫਾਈ ਨੂੰ ਬਰਕਰਾਰ ਰੱਖਣ ਦੀ ਹਦਾਇਤ ਕੀਤੀ ਗਈ।ਫੂਡ ਬਿਜਨਸ ਅਪਰੇਟਰਾਂ ਨੂੰ ਕੋਵਿਡ-19 ਦੇ ਸਬੰਧ ਵਿੱਚ ਜਰੂਰੀ ਸਾਵਧਾਨੀਆਂ ਦਾ ਧਿਆਨ ਰੱਖਣ ਬਾਰੇ ਵੀ ਹਦਾਇਤ ਕੀਤੀ ਗਈ।
ਸਹਾਇਕ ਕਮਿਸ਼ਨਰ ਫੂਡ ਵਲੋਂ ਫੂਡ ਬਿਜਨਸ ਅਪਰੇਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਆਮ ਜਨਤਾ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਲਾਵਟ ਰਹਿਤ ਖਾਦ ਪਦਾਰਥ ਉਪਲੱਬਧ ਹੋਣ ਸਕਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media