Friday, October 16, 2026

ਸੀ-ਪਾਈਟ ਕੇਂਦਰ ਵਲੋਂ ਭਾਰਤੀ ਸੈਨਾ ‘ਚ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਸ਼ੁਰੂ

ਕਪੂਰਥਲਾ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਵਿੱਚ ਭਰਤੀ ਲਈ ਜਲੰਧਰ ਕੈਂਟ ਵਿਖੇ ਭਰਤੀ ਰੈਲੀ ਚੱਲ ਰਹੀ ਹੈ।ਇਸ ਭਰਤੀ ਰੈਲੀ ਵਿੱਚ ਸਰੀਰਕ ਤੇ ਮੈਡੀਕਲ ਟੈਸਟ ਪਾਸ ਹੋਣ ਤੋਂ ਬਾਅਦ ਲਿਖਤੀ ਪ੍ਰੀਖਿਆ ਲਈ ਜਾਂਦੀ ਹੈ ।
ਰੋਜ਼ਗਾਰ ਬਿਊਰੋ ਮੁਖੀ ਨੀਲਮ ਮਹੇ ਨੇ ਕਿਹਾ ਕਿ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਸੀ-ਪਾਈਟ ਕੇਂਦਰ ਕਾਂਜਲਾ ਵਿਖੇ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਬੈਚ ਵਿੱਚ ਤਿਆਰੀ ਕਰਨ ਲਈ ਆਉਣ ਵਾਲੇ ਪ੍ਰਾਰਥੀਆਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਰਹਿਣਾ, ਖਾਣਾ ਪੀਣਾ ਆਦਿ ਪੰਜਾਬ ਸਰਕਾਰ ਵਲੋਂ ਬਿਲਕੁੱਲ ਮੁਫ਼ਤ ਮੁਹੱਇਆ ਕਰਵਾਇਆ ਜਾਵੇਗਾ ।
              ਉਨਾਂ ਜਿਲ੍ਹੇ ਦੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈਣ ਕਿਉਕਿ ਜੋ ਇਹਨਾਂ ਸੈਂਟਰਾਂ ਵਿੱਚ ਬਹੁਤ ਹੀ ਤਜਰਬੇਕਾਰ ਅਧਿਆਪਕਾਂ ਵੱਲੋਂ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ ।
                ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਕਰੀਅਰ ਕਾਊਂਸਲ ਗੋਰਵ ਕੁਮਾਰ 96469-06412 ਅਤੇ ਸੀ-ਪਾਈਟ ਕੇਂਦਰ ਦੇ ਅਧਿਆਪਕ ਹਰਮਿੰਦਰ ਸਿੰਘ 78891-75575 ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …