ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਤੋਂ ਪਰਿਵਾਰਾਂ ਸਮੇਤ ਵਿਸ਼ਾਲ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ।ਬਾਬਾ ਫਰੀਦ ਸੰਸਥਾ
ਦੇ ਮੁਖੀ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਲੋਹੜੀ ਜ਼ੁਲਮ ਵਿਰੁੱਧ ਸੱਚ ਦੀ ਜਿੱਤ ਦਾ ਪ੍ਰਤੀਕ ਹੈ।ਉਹਨਾਂ ਦੱਸਿਆ ਕਿ ਇਹ ਪੰਜਵਾਂ ਕਾਫਲਾ ਬੈਟਰੀਆਂ, ਨੈਟ, ਵਾਲੀਬਾਲਾ ਅਤੇ ਹੋਰ ਖਾਣ-ਪੀਣ ਦੀ ਸਮੱਗਰੀ ਲੈ ਕੇ ਬੱਸ ਦੇ ਰਾਹੀ ਦਿੱਲੀ ਗਿਆ ਹੈ।ਮਸ਼ਹੂਰ ਗਾਇਕ ਸੁੱਖਾ ਗਿੱਲ, ਸਿਕੰਦਰ ਸਿੰਘ, ਸਰਵਜੀਤ ਨਮੋਲ, ਦਿਲਜੋਤ ਬੰਟੀ, ਭੋਲਾ ਸਿੰਘ ਸੰਘਰਮੀ, ਗੁਰਮੇਲ ਸਿੰਘ, ਦਮਨਜੀਤ ਕੌਰ, ਗੁਰਜੀਤ ਕੌਰ, ਨਿਰਪਾਲ ਸਿੰਘ, ਬਹਾਦਰ ਸਿੰਘ, ਭੋਲਾ ਸਿੰਘ ਬਟੂਹਾ, ਮਹਿੰਦਰ ਸਿੰਘ ਅਤੇ ਬੱਗਾ ਨਮੋਲ ਪਰਿਵਾਰਾਂ ਸਮੇਤ ਕਾਫਲੇ ਦੇ ਰੂਪ ਵਿੱਚ ਦਿੱਲੀ ਗਏ ਹਨ।ਇਸ ਕਾਫਲੇ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਗੂ ਰਣਜੀਤ ਸਿੰਘ, ਸੁਰਜੀਤ ਸਿੰਘ ਬਟੂਹਾ ਕੁਲਵਿੰਦਰ ਸਿੰਘ ਸੋਨੀ ਅਤੇ ਜੁਗਰਾਜ ਸਿੰਘ ਬਟੂਹਾ ਨੇ ਝੰਡੀ ਦੇ ਕੇ ਰਵਾਨਾ ਕੀਤਾ ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media