ਹੁਣ ਆਮ ਵਾਂਗ ਬੋਲ ਅਤੇ ਸੁਣ ਸਕਦੇ ਹਨ ਬੱਚੇ
ਅੰਮ੍ਰਿਤਸਰ, 16 ਜਨਵਰੀ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ ਵਿਖੇ 57 ਜਨਮ ਤੋਂ ਗੂੰਗੇ ਅਤੇ
ਬੋਲੇ ਬੱਚਿਆਂ ਦਾ ਸਫਲਤਾਪੁਰਵਕ ਇਲਾਜ ਕੀਤਾ ਗਿਆ।ਸੰਸਥਾ ਵੱਲੋਂ ਇੰਨ੍ਹਾਂ ਬੱਚਿਆਂ ਲਈ ਰੱਖੇ ਖਾਸ ਸਮਾਗਮ ਵਿੱਚ ਬੀਬੀ ਜਗੀਰ ਕੌਰ ਪ੍ਰਧਾਨ ਸ੍ਰੋਮਣੀ ਕਮੇਟੀ ਅਤੇ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਇੰਨ੍ਹਾਂ ਬੱਚਿਆ ਦੀ ਹੌਸਲਾ ਅਫਜਾਈ ਲਈ ਪੁੱਜੇ।
ਇਸ ਸਮਾਗਮ ਵਿੱਚ ਠੀਕ ਹੋਏ ਤਿੰਨ ਤੋਂ ਪੰਜ ਸਾਲ ਦੇ ਬੱਚਿਆਂ ਨੇ ਕੀਰਤਨ, ਤਬਲਾ-ਵਾਦਨ, ਵਾਹਿਗੁਰੂ ਦਾ ਜਾਪ, ਪਾਠ, ਪੰਜ ਕਕਾਰਾਂ ਦੀ ਜਾਣਕਾਰੀ, ਕਵਿਤਾਵਾਂ ਆਦਿ ਖਾਸ ਪੇਸ਼ਕਸ਼ ਕਰਕੇ ਆਈ ਹੋਈ ਸਾਰੀ ਸੰਗਤ ਨੂੰ ਮੰਤਰ-ਮੁਗਦ ਕਰ ਦਿੱਤਾ।ਇੰਨ੍ਹਾਂ ਬੱਚਿਆਂ ਦੇ ਮਾਪੇ, ਡਾਕਟਰ ਸਾਹਿਬਾਨ ਅਤੇ ਸੰਗਤ ਕਾਫੀ ਭਾਵੁਕ ਅਤੇ ਖੁਸ਼ ਨਜ਼ਰ ਆਈ।
ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਸਥਾ ਵੱਲੋਂ ਕੋਕਲੀਅਰ ਇੰਮਪਲਾਂਟ ਦੁਆਰਾ 57 ਬੱਚਿਆਂ (36 ਲੜਕੇ, 21 ਲੜਕੀਆਂ) ਦਾ ਸਫਲਤਾਪੁਰਵਕ ਇਲਾਜ਼ ਕੀਤੇ ਜਾਣ ‘ਤੇ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਦੱਸਿਆ ਕਿ ਕੋਕਲੀਅਰ ਇੰਮਪਲਾਂਟ ਸਰਜਰੀ ਦਾ ਖਰਚਾ ਲਗਭਗ 7 ਲੱਖ ਰੁਪਏ ਹੈ ਪਰ ਐਸ.ਜੀ.ਪੀ.ਸੀ ਨੇ ਪਿਛਲੇ ਸਾਲ 10 ਬੱਚਿਆਂ ਦੀ ਸਰਜਰੀ ਲਈ 50 ਪ੍ਰਤੀਸ਼ਤ ਦੀ ਸਹਾਇਤਾ ਦੇ ਕੇ ਇੰਨ੍ਹਾਂ ਦੇ ਇਲਾਜ ਵਿੱਚ ਮਦਦ ਕੀਤੀ ਹੈ।ਉਨਾਂ ਨੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ ਵਿਖੇ ਅਤਿ-ਆਧੁਨਿਕ ਸੈਂਟਰਲੀ ਏ.ਸੀ 86 ਕਮਰਿਆਂ ਵਾਲੀ ਨਵੀਂ ਬਣੀ ਹੋਸਟਲ ਦੀ ਇਮਾਰਤ ਦਾ ਉਦਘਾਟਨ ਵੀ ਕੀਤਾ।
ਅੱਜ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੀ ਗਵਰਨਿੰਗ ਬਾਡੀ ਮੀਟਿੰਗ ਵੀ ਹੋਈ, ਜਿਸ ਦੀ ਪ੍ਰਧਾਨਗੀ ਬੀਬੀ ਜਗੀਰ ਕੌਰ ਨੇ ਕੀਤੀ।ਮੀਟਿੰਗ ਵਿੱਚ ਕਾਫੀ ਸਾਰੇ ਫੈਸਲੇ ਲਏ ਗਏ ਜਿੰਨ੍ਹਾਂ ਵਿੱਚ ਸੰਸਥਾ ਵਿਖੇ ਐਮਰਜੈਂਸੀ ਮੈਡੀਸਨ ਵਿਭਾਗ ਅਤੇ ਫਿਜੀਕਲ ਮੈਡੀਸਨ ਐਂਡ ਰੀਹੈਬਲੀਟੇਸ਼ਨ ਵਿਭਾਗ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਵਾਈਸ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਤੋਂ ਡਾ. ਦਲਜੀਤ ਸਿੰਘ, ਡੀਨ ਡਾ. ਏ.ਪੀ ਸਿੰਘ, ਡਾ. ਬਲਜੀਤ ਸਿੰਘ ਖੁਰਾਣਾ ਰਜਿਸ਼ਟਰਾਰ, ਇਗਜਾਮੀਨੇਸ਼ਨ ਕੰਟਰੋਲਰ ਡਾ. ਪੰਕਜ਼ ਗੁਪਤਾ, ਡਿਪਟੀ ਰਜਿਸ਼ਟਰਾਰ ਅਮਨਦੀਪ ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉਪਲ, ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ , ਗੁਰਚਰਨ ਸਿੰਘ ਸਿਆਲ, ਫਾਈਨਾਸ ਮਾਹਰ, ਡਾ. ਜਸਕਰਨ ਸਿੰਘ, ਐਸੋਸੀਏਟ ਪ੍ਰੋਫੈਸਰ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮਿਤਸਰ, ਡਾਕਟਰ ਸਾਹਿਬਾਨ ਤੇ ਫੈਕਿਲਟੀ ਮੈਂਬਰ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media