ਸਮਰਾਲਾ, 21 ਜਨਵਰੀ (ਇੰਰਜੀਤ ਸਿੰਘ ਕੰਗ) – 14 ਫਰਵਰੀ ਨੂੰ ਪੰਜਾਬ ਅੰਦਰ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਸਰਗਰਮੀਆਂ ਲਗਾਤਾਰ ਤੇਜ਼ ਹੋ
ਰਹੀਆਂ ਹਨ।ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲ ਚੋਣਾਂ ਲੜਨ ਦੇ ਐਲਾਨ ਪਿਛੋਂ ਅੱਜ ਸਮਰਾਲਾ ਨਗਰ ਕੌਂਸਲ ਲਈ 15 ਉਮੀਦਵਾਰਾਂ ਵਿਚੋਂ ਪਹਿਲੀ ਸੂਚੀ ਜਾਰੀ ਕਰਦੇ ਹੋਏ 6 ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਇਲੈਕਸ਼ਨ ਕਮੇਟੀ ਦੇ ਮੈਂਬਰ ਅਤੇ ਸਾਬਕਾ ਹਲਕਾ ਇੰਚਾਰਜ਼ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਸਮਰਾਲਾ ਨਗਰ ਕੌਂਸਲ ਦੀ ਚੋਣ ਲਈ ਪਹਿਲੀ ਸੂਚੀ ਵਿਚ ਜੋ 6 ਉਮੀਦਵਾਰ ਆਮ ਆਦਮੀ ਪਾਰਟੀ ਵਲੋਂ ਮੈਦਾਨ ਵਿੱਚ ਉਤਾਰੇ ਗਏ ਹਨ।ਉਨ੍ਹਾਂ ਵਿੱਚ ਵਾਰਡ ਨੰਬਰ 2 ਤੋਂ ਸੁਰੇਸ਼ ਕੁਮਾਰ, ਵਾਰਡ ਨੰਬਰ 5 ਤੋਂ ਅੰਮ੍ਰਿਤ ਪੁਰੀ, ਵਾਰਡ ਨੰਬਰ 6 ਤੋਂ ਡਾ. ਸੋਹਣ ਲਾਲ ਬਲੱਗਣ, ਵਾਰਡ ਨੰਬਰ 10 ਤੋਂ ਤੇਜਿੰਦਰ ਸਿੰਘ ਗਰੇਵਾਲ, ਵਾਰਡ ਨੰਬਰ 12 ਤੋਂ ਹਰਪ੍ਰੀਤ ਸਿੰਘ ਅਤੇ ਵਾਰਡ ਨੰਬਰ 14 ਤੋਂ ਪ੍ਰੀਤਮ ਸਿੰਘ ਚੋਣ ਲੜ੍ਹਨਗੇ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਉਮੀਦਵਾਰਾਂ ਦੀ ਸੂਚੀ ਆਉਂਦੇ ਦਿਨਾਂ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਅਤੇ ਇਸ ਵਾਰ ਸਮਰਾਲਾ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਪੂਰਨ ਬਹੁਮਤ ਹਾਸਲ ਕਰੇਗੀ, ਕਿਉਂਕਿ ਸਮਰਾਲਾ ਸ਼ਹਿਰ ਵਾਸੀ ਪਿਛਲੇ 25 ਸਾਲਾਂ ਤੋਂ ਜੋ ਨਰਕ ਭੋਗ ਰਹੇ ਹਨ, ਉਸ ਤੋਂ ਸਾਰੇ ਭਲੀ ਭਾਂਤ ਜਾਣੂ ਹਨ। ਇਹ ਵੀ ਜਾਣ ਚੁੱਕੇ ਹਨ ਕਿ ਦੋਵੇਂ ਰਿਵਾਇਤੀ ਪਾਰਟੀਆਂ ਰਲ ਕੇ ਕਿਵੇਂ ਆਮ ਲੋਕਾਂ ਨੂੰ ਬੁੱਧੂ ਬਣਾ ਕੇ ਪਹਿਲਾਂ ਅਲੱਗ ਅਲੱਗ ਝੰਡੇ ਥੱਲੇ ਚੋਣਾਂ ਲੜ ਕੇ, ਬਾਅਦ ਵਿੱਚ ਇਕੱਠੇ ਹੋ ਕੇ ਵਿਕਾਸ ਦਾ ਝੂਠਾ ਝਾਂਸਾ ਦੇ ਕੇ ਵੋਟਾਂ ਹਾਸਲ ਕਰ ਲੈਂਦੇ ਸਨ, ਪ੍ਰੰਤੂ ਇਸ ਵਾਰ ਆਮ ਲੋਕੀਂ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਆਉਣਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਮਰਾਲਾ ਦਾ ਸਚਮੁੱਚ ਵਿਕਾਸ ਕਰਵਾਉਣ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ।
ਇਸ ਮੌਕੇ ਕਸ਼ਮੀਰੀ ਲਾਲ ਸਮਰਾਲਾ, ਮੇਜਰ ਸਿੰਘ ਬਾਲਿਓਂ, ਸੁਖਵਿੰਦਰ ਸਿੰਘ ਗਿੱਲ ਮਾਛੀਵਾੜਾ, ਮਲਕੀਤ ਸਿੰਘ ਬਾਲਿਓਂ, ਦਲਵੀਰ ਸਿੰਘ ਗਗੜਾ, ਗੁਰਪ੍ਰੀਤ ਸਿੰਘ ਗੋਸਲਾਂ ਤੋਂ ਇਲਾਵਾ ਸਮਰਾਲਾ ਨਗਰ ਕੌਂਸਲ ਲਈ ਮੈਦਾਨ ਵਿਚ ਉਤਾਰੇ 6 ਉਮੀਦਵਾਰ ਵੀ ਸ਼ਾਮਲ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media