18 ਸਾਲ ਦੀ ਉਮਰ ਦੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ
ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸੰਯਮ ਅਗਰਵਾਲ ਆਈ.ਏ.ਐਸ ਨੇ ਦੱਸਿਆ ਹੈ ਕਿ ਭਾਰਤ
ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਦਫ਼ਤਰ ਪਠਾਨਕੋਟ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ.) ਅਤੇ 003-ਪਠਾਨਕੋਟ ਵਲੋਂ ਸਾਂਝੇ ਤੌਰ ‘ਤੇ 11ਵਾਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਰੋਹ 25 ਜਨਵਰੀ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ।ਪੰਡਿਤ ਦੀਨ ਦਿਆਲ ਉਪਾਦਿਆਏ ਆਡੀਟੋਰੀਅਮ ਸਿਆਲੀ ਰੋਡ ਵਿਖੇ ਸਵੇਰੇ 11:30 ਵਜੇ ਤੋਂ 12:30 ਵਜੇ ਬਾਅਦ ਦੁਪਹਿਰ ਤੱਕ ਹੋਣ ਵਾਲੇ ਇਸ ਸਮਾਰੋਹ ਵਿੱਚ ਆਮ ਜਨਤਾ ਨੂੰ ਵੋਟ ਬਣਾਉਣ ਅਤੇ ਵੋਟ ਅਧਿਕਾਰ ਦੀ ਸਹੀ ਵਰਤੋਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਭਾਸ਼ਣ ਦਿੱਤੇ ਜਾਣਗੇ।ਸਮੂਹ ਵੋਟਰਾਂ/ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੁੰ ਵੀ ਚੁਕਾਈ ਜਾਵੇਗੀ।ਰਾਸ਼ਟਰੀ ਵੋਟਰ ਦਿਵਸ ਦੇ ਸਮਾਰੋਹ ਵਿੱਚ ਜਿਥੇ ਪਹਿਲੀ ਵਾਰ 18 ਸਾਲ ਦੀ ਉਮਰ ਦੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ ਉੱਥੇ ਇਸ ਮੌਕੇ ਤੇ ਸਾਲ 2020-21 ਦੌਰਾਨ ਵੱਖ-ਵੱਖ ਸਕੂਲਾਂ/ਕਾਲਜਾਂ ਵਿੱਚ ਕਰਵਾਏ ਗਏ ਭਾਸ਼ਣ ਪ੍ਰਤੀਯੋਗਤਾ, ਰੰਗੋਲੀ, ਡਰਾਇੰਗ ਕੰਪੀਟੀਸ਼ਨ ਅਤੇ ਹੋਰ ਗਤੀਵਿਧੀਆਂ ਵਿੱਚ ਪਹਿਲੇ-ਦੂਜੇ ਅਤੇ ਤੀਜੇ ਦਰਜੇ ਤੇ ਆਏ ਵਿਦਿਆਰਥੀਆਂ ਅਤੇ ਰਾਜ ਪੱਧਰੀ ਕੁਇਜ਼ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਦੇ ਚੋਣਕਾਰ ਰਜਿਸਟਰ੍ਰਸ਼ਨ ਅਫ਼ਸਰ ਵਲੋਂ ਵੀ ਵਿਧਾਨ ਸਭਾ ਚੋਣ ਹਲਕਾ ਪੱਧਰ, ਤਹਿਸੀਲ ਪੱਧਰ ਅਤੇ ਜ਼ਿਲ੍ਹੇ ਦੇ ਸਮੁੱਚੇ 553 ਪੋਲਿੰਗ ਸਟੇਸ਼ਨਾਂ ‘ਤੇ ਵੀ ਰਾਸ਼ਟਰੀ ਵੋਟਰ ਦਿਵਸ ਮਿਤੀ 25 ਜਨਵਰੀ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ 25 ਜਨਵਰੀ ਨੂੰ ਵੋਟਰਾਂ ਲਈ ਨਵੀਂ ਸਰਵਿਸ ਲਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਜਿਨ੍ਹਾਂ ਵੋਟਰਾਂ ਦੇ ਸਰਸਰੀ ਸੁਧਾਈ 2021 ਦੌਰਾਨ ਯੁਨੀਕ ਮੁਬਾਇਲ ਨੰਬਰ ਦਰਜ਼ ਕਰਵਾਇਆ ਹੈ, ਉਹ ਆਪਣਾ e-EPIC ਵੋਟਰ ਹੈਲਪ ਲਾਈਨ ਮੋਬਾਇਲ ਐਪ ਜਾਂ ਵੈਬ ਪੋਰਟਲ (https://voterportal.eci.gov.in/https://nvsp.in ) ਵਿਚੋਂ ਡਾਊਨ ਲੋਡ ਕਰ ਸਕਦੇ ਹਨ।
Punjab Post Daily Online Newspaper & Print Media