Monday, April 20, 2026

ਸਵਿਸ ਕਾਲੋਨੀਜ਼ ਨਿਵਾਸੀਆਂ ਵਲੋਂ ਇਕਜੁੱਟਤਾ ਦਾ ਪ੍ਰਗਟਾਵਾ

ਅੰਮ੍ਰਿਤਸਰ, 23 ਜਨਵਰੀ (ਖੁਰਮਣੀਆਂ) – ਪਿਛਲੇ ਕੁੱਝ ਦਿਨਾਂ ਤੋਂ ਸਵਿਸ ਕਾਲੋਨੀਜ਼ ਦੇ ਕੁੱਝ ਸਾਥੀਆਂ ’ਚ ਮਤਭੇਦ, ਸ਼ੰਕੇ ਆਦਿ ਸਬੰਧੀ ਕਿਆਸੀਆਰੀਆਂ ਦਾ ਅੱਜ ਉਸ ਵੇਲੇ ਨਿਪਟਾਰਾ ਹੋਇਆ, ਜਦੋਂ ਸਮੂਹ ਕਾਲੋਨੀ ਨਿਵਾਸੀਆਂ ਨੇ ਇਕਜੁੱਟਤਾ ਪ੍ਰਗਟਾਵਾ ਕਰਦਿਆਂ ਕਾਲੋਨੀ ਦੇ ਵਿਕਾਸ ਲਈ ਜੀਅ ਤੋੜ ਯਤਨ ਕਰਨ ਦਾ ਪ੍ਰਣ ਲਿਆ।
                 ਅੱਜ ਬੁਲਾਏ ਗਏ ਜਨਰਲ ਇਜਲਾਸ ਦੌਰਾਨ ਪਿਛਲੇ ਦਿਨੀਂ ਵਿਕਾਸ ਦੇ ਕਾਰਜ਼ਾਂ ’ਚ ਆਈ ਖੜੌਤ ਨੂੰ ਤੋੜਨ ਲਈ ਉਕਤ ਕਾਲੋਨੀਆਂ ਦੇ ਵਸਨੀਕਾਂ ਦੀ ਹਾਜ਼ਰੀ ’ਚ ਨਾਰਾਜ਼ ਸਾਥੀਆਂ ਦੇ ਭਰਮ ਭੁਲੇਖੇ ਦੂਰ ਹੋ ਕਰਦਿਆਂ ਸਵਿਸ ਸਿਟੀ, ਸਵਿਸ ਗਰੀਨ, ਰੋਜ ਲੈਂਡ ਅਤੇ ਸਵਿਸ ਲੈਂਡ ਦੇ ਵਿਕਾਸ ਅਤੇ ਸੁਵਿਧਾਵਾਂ ਲਈ ਇਕਜੁੱਟ ਹੋ ਕੇ ਕਾਰਜ਼ ਕਰਨ ਦਾ ਅਹਿਦ ਕੀਤਾ।ਕਾਲੋਨੀਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੰੁਡਾ ਅਤੇ ਕਾਲੋਨੀ ਦੇ ਕੁੱਝ ਸੀਨੀਅਰ ਮੈਂਬਰਾਂ ਦੇ ਗਿਲੇ ਸ਼ਿਕਵੇ ਡਾ. ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਕੱਠ ’ਚ ਦੂਰ ਕੀਤੇ ਗਏ ਅਤੇ ਸਾਰੀਆਂ ਧਿਰਾਂ ਨੇ ਕਾਲੋਨੀਆਂ ਦੇ ਵਿਕਾਸ ਲਈ ਸਹਿਮਤੀ ਪ੍ਰਗਟਾਈ।
                    ਇਸ ਮੌਕੇ ਹਰਜਿੰਦਰ ਸਿੰਘ ਬਮਰਾਹ, ਡਾ. ਰਾਜ ਸੁਖਵਿੰਦਰ ਸਿੰਘ ਕਲੇਰ, ਡਾ. ਵਿਨੈ ਸੁਖੀਜਾ, ਜਰਨਲ ਸੈਕਟਰੀ ਗੁਰਸਾਹਿਬ ਸਿੰਘ, ਜਤਿੰਦਰ ਸਿੰਘ, ਗੁਰਜੀਤ ਸਿੰਘ ਔਲਖ, ਅਸ਼ੋਕ ਸ਼ਰਮਾ, ਗੌਤਮਜੀਤ ਸਿੰਘ, ਪਲਰਾਜ ਸਿੰਘ, ਕਾਂਤਾ ਪੁੰਜ, ਵਰਧਮਾਨ ਜੈਨ, ਪ੍ਰੋ. ਰੰਧਾਵਾ, ਸੁਖਵਰਸ਼ ਬਾਲਾ, ਡੀ.ਐਸ ਰਟੌਲ ਤੋਂ ਇਲਾਵਾ ਹੋਰ ਸੀਨੀਅਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …