Friday, September 18, 2026

7 ਟੁਕੜੀਆਂ ਨੇ ਲਿਆ ਗਣਤੰਤਰ ਦਿਵਸ ਮਾਰਚ ਪਾਸਟ ‘ਚ ਭਾਗ

ਕਪੂਰਥਲਾ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰ ਦਿਵਸ ਮੌਕੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਕੁੱਲ 7 ਟੁਕੜੀਆਂ ਨੇ ਮਾਰਚ ਪਾਸਟ ਤੇ ਪਰੇਡ ਵਿੱਚ ਹਿੱਸਾ ਲਿਆ।ਸਮੁੱਚੀ ਪਰੇਡ ਦੀ ਅਗਵਾਈ ਡੀ.ਐਸ.ਪੀ ਸੰਦੀਪ ਸਿੰਘ ਮੰਡ ਨੇ ਕੀਤੀ।
                 ਟੁਕੜੀਆਂ ਵਿੱਚ ਪਹਿਲੀ ਟੁਕੜੀ ਪੰਜਾਬ ਪੁਲਿਸ ਮਹਿਲਾਵਾਂ ਦੀ ਸੀ ਜਿਸਦੀ ਅਗਵਾਈ ਅਮਨਦੀਪ ਕੌਰ ਏ.ਐਸ ਆਈ ਨੇ ਕੀਤੀ।ਪੰਜਾਬ ਪੁਲਿਸ (ਪੁਰਸ਼) ਦੀ ਦੂਜੀ ਟੁਕੜੀ ਦੀ ਅਗਵਾਈ ਏ.ਐਸ.ਆਈ ਜਗੀਰ ਸਿੰਘ, ਪੰਜਾਬ ਹੋਮਗਾਰਡਜ ਦੀ ਤੀਜ਼ੀ ਟੁਕੜੀ ਦੀ ਅਗਵਾਈ ਸਬ ਇੰਸਪੈਕਟਰ ਨਿਰਮਲ ਸਿੰਘ, ਐਨ.ਸੀ.ਸੀ (ਲੜਕੇ) ਦੀ ਚੌਥੀ ਟੁਕੜੀ ਦੀ ਅਗਵਾਈ ਅੰਡਰ ਅਫਸਰ ਬਲਜੀਤ ਕੁਮਾਰ, ਐਨ.ਸੀ.ਸੀ (ਲੜਕੀਆਂ) ਪੰਜਵੀਂ ਟੁਕੜੀ ਦੀ ਅਗਵਾਈ ਅੰਡਰ ਅਫਸਰ ਗੁਲਸਨ ਕੌਰ, ਐਨ.ਸੀ.ਸੀ ਰਣਧੀਰ ਸਕੂਲ ਕਪੂਰਥਲਾ ਛੇਵੀਂ ਟੁਕੜੀ ਦੀ ਅਗਵਾਈ ਅੰਡਰ ਅਫਸਰ ਅੰਕੁਸ਼ ਕੁਮਾਰ ਨੇ ਕੀਤੀ।ਪੁਲਿਸ ਬੈਂਡ ਵਲੋਂ ਵੀ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …