Tuesday, March 10, 2026

ਰੋਜ਼ਗਾਰ ਬਿਊਰੋ ਤੋਂ ਮਿਲੀ ਸਿਖਲਾਈ ਨੇ ਬਦਲੀ ਪੂਜਾ ਸ਼ਰਮਾ ਦੀ ਤਕਦੀਰ

ਹੁਣ ਆਤਮ ਨਿਰਭਰ ਹੋ ਕੇ ਪਰਿਵਾਰ ਦਾ ਵੀ ਕਰ ਰਹੀ ਪਾਲਣ ਪੋਸ਼ਣ

ਕਪੂਰਥਲਾ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਘਰ ਦੀ ਮਾਲੀ ਹਾਲਤ ਖਰਾਬ ਹੋਣ ਕਾਰਨ ਪੜ੍ਹਾਈ ਅੱਧ ਵਿਚਕਾਰ ਛੱਡਣ ਵਾਲੀ ਪੂਜਾ ਸ਼ਰਮਾ ਨੂੰ ਕਪੂਰਥਲਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਮਿਲੀ ਸਿਖਲਾਈ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸਸਤੀਆਂ ਦਰਾਂ ’ਤੇ ਮਿਲੇ ਕਰਜ਼ ਨੇ ਉਸਦੀ ਜਿੰਦਗੀ ਬਦਲ ਦਿੱਤੀ ਹੈ।
               ਪਿੰਡ ਜੱਲੋਵਾਲ ਕਪੂਰਥਲਾ ਦੀ ਪੂਜਾ ਸ਼ਰਮਾ 12ਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਨਾ ਚਾਹੁੰਦੀ ਸੀ, ਪਰ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੇ ਉਸਦਾ ਰਾਹ ਬੰਦ ਕਰ ਦਿੱਤਾ।ਪਰ ਉਸਦੀ ਹਿੰਮਤ ਨੇ ਨਵੇਂ ਰਾਹ ਖੋਹਲ ਦਿੱਤੇ।
                ਪੂਜਾ ਨੇ ਦੱਸਿਆ ਕਿ ਜਦ ਕਿਸੇ ਨੇ ਉਸਨੂੰ ਜਿਲ੍ਹਾ ਰੋਜ਼ਗਾਰ ਦਫਤਰ ਬਾਰੇ ਦੱਸਿਆ ਤਾਂ ਉਸ ਨੇ ਰੋਜ਼ਗਾਰ ਬਿਊਰੋ ਦੇ ਦਫਤਰ ਵਿਖੇ ਸੰਪਰਕ ਕੀਤਾ।ਜਿਥੇ ਉਸਨੇ ਡੀ.ਡੀ.ਯੂ-ਜੀ.ਕੇ.ਵਾਈ ਦਾ ਕੋਰਸ ਜੁਆਇਨ ਕਰਕੇ ਬਿਊਟੀਸ਼ੀਅਨ ਦੀ ਸਿਖਲਾਈ ਪ੍ਰਾਪਤ ਕੀਤੀ।ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਉਸ ਨੂੰ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਯੋਜਨਾ ਤਹਿਤ 1.5 ਲੱਖ ਰੁਪੈ ਦਾ ਕਰਜ਼ਾ ਸਸਤੀਆਂ ਦਰਾਂ ’ਤੇ ਦਿਵਾਇਆ ਗਿਆ, ਜਿਸ ਦੇ ਸਹਾਰੇ ਉਸ ਨੇ ਆਪਣੇ ਘਰ ਵਿਚ ਹੀ ਬਿਊਟੀ ਪਾਰਲਰ ਸ਼ੁਰੂ ਕੀਤਾ।ਪੂਜਾ ਨੇ ਕਿਹਾ ਕਿ ਹੁਣ ਰੋਜ਼ਾਨਾ 400 ਤੋਂ 500 ਰੁਪੈ ਕਮਾ ਕੇ ਆਪਣੇ ਪਿੰਡ ਦੀਆਂ ਲੋੜਵੰਦ ਲੜਕੀਆਂ ਨੂੰ ਵੀ ਸਿਖਲਾਈ ਦੇ ਰਹੀ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …