ਧੂਰੀ, 28 ਜਨਵਰੀ (ਪ੍ਰਵੀਨ ਗਰਗ) – ਸਥਾਨਕ ਯੈਸ ਬੈਂਕ ਦੇ ਸੀਨੀਅਰ ਵਾਈਸ ਪ੍ਰਧਾਨ ਟਰੇਡ ਫਾਈਨਾਂਸ ਐਂਡ ਸਰਵਿਸ ਮਨਦੀਪ ਸਿੰਘ ਕਲਸੀ ਵੱਲੋਂ ਜ਼ਿਲਾ੍ਹ
ਸੰਗਰੂਰ ਪੀ.ਵੀ.ਸੀ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕਾਂਸਲ ਅਤੇ ਉਹਨਾਂ ਦੀ ਸਮੂਹ ਟੀਮ ਨਾਲ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਰਕਾਰ ਵਲੋਂ ਸਮਾਲ ਸਕੇਲ ਇੰਡਸਟਰੀ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।ਯੈਸ ਬੈਂਕ ਰੀਜ਼ਨਲ ਮੁਖੀ ਮਿਸ. ਗਗਨ ਗੁਪਤਾ ਵੀ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਯੈਸ ਬੈਂਕ ਸਰਕਾਰ ਦੀਆਂ ਸਮਾਲ ਸਕੇਲ ਇੰਡਸਟਰੀ ਨੂੰ ਮਿਲਣ ਵਾਲੀ ਸਕੀਮਾਂ ਲਈ ਸਰਕਾਰ ਨਾਲ ਜੁੜਿਆ ਹੋਇਆ ਹੈ।ਸੈਮੀਨਾਰ ਦਾ ਮੁੱਖ ਮਕਸਦ ਸਮਾਲ ਸਕੇਲ ਇੰਡਸਟਰੀਲਿਸਟਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਉਹ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ।ਐਸੋਸੀਏਸ਼ਨ ਦੇ ਚੇਅਰਮੈਨ ਸੰਜੀਵ ਗੋਇਲ, ਸਕੱਤਰ ਰਾਜੇਸ਼ ਗਰਗ ਅਤੇ ਖਜਾਨਚੀ ਰਾਜੀਵ ਬਾਂਸਲ ਨੇ ਯੈਸ ਬੈਂਕ ਦੇ ਸਟਾਫ ਦਾ ਧੰਨਵਾਦ ਕਰਦਿਆਂ ਆਪਣੇ ਮੈਂਬਰਾਂ ਨੂੰ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ।
ਇਸ ਮੌਕੇ ਸੁਮਿਤ ਕਾਂਸਲ, ਸਿਦਾਰਥ ਕਾਂਸਲ, ਮੋਹਿਤ, ਕ੍ਰਿਸ਼ਨ, ਸੰਜੇ ਮਿੱਤਲ, ਸੁਨੀਲ ਬਬਲਾ, ਤਰੁਣ ਕਾਂਸਲ, ਅਮਿਤ ਗੋਇਲ, ਵਿਸ਼ਾਲ ਗੋਇਲ, ਗਗਨ ਅਤੇ ਬਾਲੀ ਆਦਿ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media