Sunday, August 2, 2026

ਐਸ.ਸੀ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ਦੀ ਪੜਤਾਲ ਲਈ ਕਮਿਸ਼ਨ ਮੈਂਬਰ ਪਹੁੰਚੇ ਪਠਾਨਕੋਟ

ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਡਾ. ਤਰਸੇਮ ਸਿੰਘ ਸਿਆਲਕਾ ਜਿਲ੍ਹਾ ਪਠਾਨਕੋਟ ਦੇ ਪਿੰਡ ਹੈਬਤਪਿੰਡੀ ਤੋਂ ਮਿਲੀ ਇੱਕ ਸ਼ਿਕਾਇਤ ਦੀ ਪੜਤਾਲ ਕਰਨ ਲਈ ਚੰਡੀਗੜ੍ਹ ਤੋਂ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੇ।ਜਿਨ੍ਹਾਂ ਵੱਲੋਂ ਪਿੰਡ ਹੈਬਤ ਪਿੰਡੀ ਵਿੱਚ ਪਹੁੰਚ ਕੇ ਸਿਕਾਇਤ ਕਰਤਾਂ ਦੇ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ ਜਿਲ੍ਹਾ ਪੱਧਰ ਤੇ ਕਮੇਟੀ ਗਠਿਤ ਕਰਕੇ ਜਲਦੀ ਰਿਪੋਰਟ ਕਮਿਸ਼ਨਰ ਨੂੰ ਭੇਜਣ ਦੀ ਹਦਾਇਤ ਕੀਤੀ।ਜਿਲ੍ਹਾ ਅਧਿਕਾਰੀ ਤੇ ਪੁਲਿਸ ਅਧਿਕਾਰੀ ਵੀ ਮੋਕੇ ‘ਤੇ ਮੋਜੂਦ ਸਨ।
                      ਮਾਮਲੇ ਦੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਮੈਂਬਰ ਗਿਆਨ ਚੰਦ ਨੇ ਦੱਸਿਆ ਕਿ ਪਿੰਡ ਹੈਬਤਪਿੰਡੀ ਨਿਵਾਸੀ ਸੁਖਵੀਰ ਕੁਮਾਰ ਪੁੱਤਰ ਬਿਹਾਰੀ ਲਾਲ ਵੱਲੋਂ ਸਿਕਾਇਤ ਕੀਤੀ ਗਈ ਸੀ ਕਿ ਕੁੱਝ ਲੋਕਾਂ ਵੱਲੋਂ ਉਨ੍ਹਾਂ ਨਾਲ ਧੱਕੇਸਾਹੀ ਕੀਤੀ ਅਤੇ ਜਾਤੀ ਸੂਚਕ ਗਾਲੀਆਂ ਕੱਢੀਆਂ ਸਨ।ਸ਼ਿਕਾਇਤਕਰਤਾ ਵੱਲੋਂ ਅਰੋਪ ਲਗਾਏ ਸਨ ਕਿ ਦੂਸਰੀ ਪਾਰਟੀ ਨੂੰ ਜਮੀਨ ਠੇਕੇ ਤੇ ਦਿੱਤੀ ਸੀ।ਪਰ ਉਨ੍ਹਾਂ ਵੱਲੋਂ ਜਮੀਨ ਆਪਣੇ ਨਾਮ ਕਰਵਾ ਲਈ।ਉਨ੍ਹਾਂ ਦੱਸਿਆ ਕਿ ਕਮਿਸ਼ਨਰ ਵੱਲੋਂ ਮਾਲ ਮਹਿਕਮੇ ਤੋਂ ਐਸ.ਡੀ.ਐਮ ਪਠਾਨਕੋਟ, ਐਸ.ਪੀ ਪਠਾਨਕੋਟ ਅਤੇ ਡੀ.ਐਸ.ਪੀ ਪਠਾਨਕੋਟ ਦੀ ਤਿੰਨ ਮੈਂਬਰੀ ਕਮੇਟੀ ਬਣਾ ਕੇ ਪੜਤਾਲ ਲਈ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਲੋਕ ਦੋਸ਼ੀ ਪਾਏ ਜਾਂਦੇ ਹਨ, ਚਾਹੇ ਉਹ ਅਧਿਕਾਰੀ ਹੈ ਜਾਂ ਕੋਈ ਕਰਮਚਾਰੀ ਹੈ ਉਨ੍ਹਾਂ ‘ਤੇ ਐਸ.ਸੀ ਕਮਿਸ਼ਨਰ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …