Monday, June 1, 2026

ਸਾਹਿਤਕਾਰਾਂ ਨੇ ਮੌਜ਼ੂਦਾ ਕਿਰਸਾਨੀ ਸੰਘਰਸ਼ ਦੇ ਹੱਕ `ਚ ਬਣਾਈ ਮਨੁੱਖੀ ਕੜੀ

ਅੰਮ੍ਰਿਤਸਰ 31 ਜਨਵਰੀ (ਦੀਪ ਦਵਿੰਦਰ ਸਿੰਘ) – ਭਾਰਤ ਸਰਕਾਰ ਵਲੋਂ ਜ਼ਬਰੀ ਥੋਪੇ ਖੇਤੀ ਕਾਲੇ ਕਨੂੰਨ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਰਸਾਨੀ ਸੰਘਰਸ਼ ਦੇ ਹੱਕ ਵਿੱਚ ਸਥਾਨਕ ਸਾਹਿਤਕਾਰਾਂ ਨੇ ਮਨੁੱਖੀ ਕੜੀ ਬਣਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ‘ਤੇ ਅੰਮ੍ਰਿਤਸਰ ਜਿਲੇ ਦੀਆਂ ਸਮੁੱਚੀਆਂ ਸਾਹਿਤ ਸਭਾਵਾਂ ਵਲੋਂ ਇਥੋਂ ਦੀ ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ ਵਿੱਚ ਕੀਤੀ ਇਕੱਤਰਤਾ ਵਿੱਚ ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਸਰਬਜੀਤ ਸਿੰਘ ਸੰਧੂ, ਸ਼ਾਇਰ ਮਲਵਿੰਦਰ ਅਤੇ ਡਾ. ਸੁਖਬੀਰ ਕੌਰ ਮਾਹਲ ਨੇ ਸਾਂਝੀ ਰਾਏ ਉਸਾਰੀ ਕਿ ਮੌਜ਼ੂਦਾ ਕਿਰਸਾਨੀ ਹੁਣ ਜਨ ਅੰਦੋਲਨ ਦਾ ਰੂਪ ਅਖਤਿਆਰ ਕਰ ਚੁੱਕਾ ਹੈ।ਕੇਂਦਰ ਸਰਕਾਰ ਨੂੰ ਤਲਖ ਹਕੀਕਤਾਂ ਸਮਝਦਿਆਂ ਤਿੰਨੇ ਖੇਤੀ ਕਨੂੰਨ ਰੱਦ ਕਰਨੇ ਚਾਹੀਦੇ ਹਨ, ਤਾਂ ਜੋ ਪਿਛਲੇ ਕਈ ਮਹੀਨਿਆਂ ਤੋਂ ਘਰ ਪਰਿਵਾਰ ਤਿਆਗ ਕੇ ਬੁਲੰਦ ਹੌਸਲੇ ਨਾਲ ਸੜਕਾਂ ‘ਤੇ ਡੇਰੇ ਜਮਾਈ ਕਿਸਾਨ ਆਪਣੇ ਖੇਤ-ਬੰਨਿਆਂ ਦਾ ਕੰਮ ਕਾਰ ਵੇਖ ਸਕਣ।
                     ਸਥਾਨਕ ਕਚਹਿਰੀ ਰੋਡ ‘ਤੇ ਬਣਾਈ ਇਸ ਮਨੁੱਖੀ ਕੜੀ ਵਿੱਚ ਹਿੱਸਾ ਲੈਂਦਿਆਂ ਹਰਜੀਤ ਸਿੰਘ ਸੰਧੂ, ਡਾ. ਮੋਹਨ, ਜਗਤਾਰ ਗਿੱਲ, ਚੰਨ ਅਮਰੀਕ, ਮਨਮੋਹਨ ਢਿੱਲੋਂ ਸੁਰਿੰਦਰ ਚੋਹਕਾ, ਡਾ. ਰੁਪਿੰਦਰ, ਡਾ. ਹੀਰਾ ਸਿੰਘ, ਅਰਤਿੰਦਰ ਕੌਰ ਸੰਧੂ, ਰਾਜ ਖੁਸ਼ਵੰਤ ਸਿੰਘ, ਡਾ. ਭੁਪਿੰਦਰ ਸਿੰਘ, ਬਿਕਰਮਜੀਤ ਸਿੰਘ, ਸ਼ੁਕਰਗੁਜ਼ਾਰ ਸਿੰਘ, ਵਿਸ਼ਾਲ ਐਡਵੋਕੇਟ, ਬਲਜਿੰਦਰ ਮਾਂਗਟ ਕੁਲਦੀਪ ਦਰਾਜ਼ਕੇ, ਡਾ. ਕਸ਼ਮੀਰ ਸਿੰਘ ਅਤੇ ਸੁਮੀਤ ਸਿੰਘ ਆਦਿ ਨੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …