ਅਕਾਲੀ ਉਮੀਦਵਾਰਾਂ ਨੂੰ ਜਿਤਾਉਣਗੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਤੋਂ ਦੁੱਖੀ ਲੋਕ- ਹਰੀ ਸਿੰਘ
ਧੂਰੀ, 31 ਜਨਵਰੀ (ਪ੍ਰਵੀਨ ਗਰਗ) – ਪੰਜਾਬ ਵਿੱਚ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਵਿੱਚ ਧੂਰੀ ਸ਼ਹਿਰ ਦੇ ਸਾਰੇ 21 ਵਾਰਡਾਂ ਵਿੱਚ ਸ਼੍ਰੌਮਣੀ ਅਕਾਲੀ ਦਲ (ਬ) ਦੇ
ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਣਗੇ।ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ਼ ਹਰੀ ਸਿੰਘ ਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਬੁਰੀ ਤਰਾਂ੍ਹ ਦੁੱਖੀ ਹੋ ਚੁੱਕੇ ਹਨ ਅਤੇ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜ਼ਾਂ ਦੇ ਦਾਅਵੇ ਵੀ ਖੋਖਲੇ ਸਾਬਤ ਹੋ ਰਹੇ ਹਨ।ਧੂਰੀ ਦੇ 17 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰਨ ਮੌਕੇ ਕਾਂਗਰਸ ਸਰਕਾਰ ‘ਤੇ ਵਰਦਿਆਂ ਉਹਨਾਂ ਕਿਹਾ ਕਿ ਕੇਵਲ ਜ਼ਿਮਨੀ ਚੋਣ ਵੇਲੇ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਗਰਾਂਟਾਂ ਨਾਲ ਹੀ ਧੂਰੀ ਹਲਕੇ ਦਾ ਵਿਕਾਸ ਹੋਇਆ ਹੈ ਅਤੇ ਧੂਰੀ ਦੀਆਂ ਪਿਛਲੇ ਲੰਮੇਂ ਸਮੇਂ ਤੋਂ ਚੱਲੀਆਂ ਆ ਰਹੀਆਂ ਬਹੁਤੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਹਨ ਅਤੇ ਧੂਰੀ ਸ਼ਹਿਰ ਲਈ ਬੱਸ ਸਟੈਂਡ ਦੀ ਮੰਗ ਪਿਛਲੇ ਕਾਫੀ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਹੈ।ਫੋਕਲ ਪੁਆਇੰਟ ਦੀ ਮੰਗ ਵੀ ਅਧੂਰੀ ਪਈ ਹੈ।ਸ਼ਹਿਰ ‘ਚ ਬਣੇ ਇੰਡੋਰ ਖੇਡ ਸਟੇਡੀਅਮ ਦੀ ਖਸਤਾ ਹਾਲਤ ਦਾ ਜ਼ਿਕਰ ਕਰਦੇ ਹੋਏ ਉਹਨਾਂ ਅੱਗੇ ਕਿਹਾ ਕਿ ਨਗਰ ਕੌਂਸਲ ਧੂਰੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਪ੍ਰਧਾਨ ਬਣਾ ਕੇ ਸ਼ਹਿਰ ਦੇ ਰਹਿੰਦੇ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਵਾਰਡ ਨੰ. 1 ਤੋਂ ਮੀਨਾ ਰਾਣੀ, 2 ਤੋਂ ਰਾਜ ਕੌਰ, 3 ਤੋਂ ਕੁਲਵੰਤ ਕੌਰ, 5 ਤੋਂ ਦਵਿੰਦਰ ਕੌਰ, 6 ਤੋਂ ਮਹੇਸ਼ ਜਿੰਦਲ, 7 ਤੋਂ ਜਮੀਲਾ, 8 ਤੋਂ ਰਾਕੇਸ਼ ਕੁਮਾਰ, 12 ਤੋਂ ਨਛੱਤਰ ਸਿੰਘ, 13 ਤੋਂ ਮਾਇਆ ਦੇਵੀ, 14 ਤੋਂ ਰਾਕੇਸ਼ ਕੁਮਾਰ ਰਿੰਕੂ ਚੌਧਰੀ, 16 ਤੋਂ ਅਮਰੀਕ ਸਿੰਘ ਕਾਲਾ, 17 ਤੋਂ ਇੰਦਰਜੀਤ ਸਿੰਘ, 18 ਤੋਂ ਮੰਜੂ ਰਾਣੀ, 19 ਤੋਂ ਕਾਂਤਾ ਰਾਣੀ, 20 ਤੋਂ ਜਗਰੂਪ ਸਿੰਘ ਬੰਗੜ ਅਤੇ ਵਾਰਡ 21 ਵਿੱਚੋਂ ਸੁਖਵੀਰ ਸਿੰਘ ਬਿੱਟੂ ਨੂੰ ਅਕਾਲੀ ਦਲ (ਬ) ਦਾ ਉਮੀਦਵਾਰ ਐਲਾਨਿਆ ਗਿਆ ਹੈ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media