ਧੂਰੀ, 1 ਫਰਵਰੀ (ਪ੍ਰਵੀਨ ਗਰਗ) – ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਦੀ ਮੀਟਿੰਗ ਪ੍ਰਧਾਨ ਜੈ ਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਜ਼ਿਲਾ੍ਹ
ਪ੍ਰਧਾਨ ਪ੍ਰੀਤਮ ਸਿੰਘ ਧੂਰਾ ਅਤੇ ਜ਼ਿਲਾ੍ਹ ਸਰਪ੍ਰਸਤ ਕੁਲਵੰਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਪ੍ਰੈਸ ਸਕੱਤਰ ਕ੍ਰਿਸ਼ਨ ਚੰਦ ਗਰਗ ਨੇ ਦੱਸਿਆ ਕਿ ਇਸ ਸਾਲ ਪੈਨਸ਼ਨਰ ਦਿਹਾੜਾ 7 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਬੜੀ ਧੁਮ ਧਾਮ ਨਾਲ ਮੰਗਲਾ ਆਸ਼ਰਮ (ਗਊਸ਼ਾਲਾ) ਮਾਲੇਰਕੋਟਲਾ ਰੋਡ ਧੂਰੀ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸਮਾਰੋਹ ਦੇ ਮੁੱਖ ਮਹਿਮਾਨ ਸਾਧੂ ਰਾਮ ਜ਼ਿੰਦਲ ਸੇਵਾ ਮੁਕਤ ਪਟਵਾਰੀ ਹੋਣਗੇ ਅਤੇ ਪ੍ਰਧਾਨਗੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਲਾਇਫ ਮੈਂਬਰ ਬੁੱਧ ਸਿੰਘ ਸੇਵਾ ਮੁਕਤ ਪੁਲਿਸ ਇੰਸਪੈਕਟਰ ਕਰਨਗੇ।ਆਪਣੇ 75 ਸਾਲ ਪੂਰੇ ਕਰ ਚੁੱਕੇ ਅਤੇ ਫੈਮਲੀ ਪੈਨਸ਼ਨਰਾਂ ਨੂੰ ਜੱਥੇਬੰਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਦੀ ਲੰਬੀ ਉਮਰ ਦੀ ਮਨੋਕਾਮਨਾ ਕੀਤੀ ਜਾਵੇਗੀ।ਸਮਾਗਮ ਦਾ ਉਦੇਸ਼ ਵੱਖ-ਵੱਖ ਵਿਸ਼ਾ ਵਸਤੂ ਮਾਹਿਰ ਪੈਨਸ਼ਨਰਜ਼ ਨੂੰ ਪੈਨਸ਼ਨਰਾਂ ਦੀਆਂ ਮੰਗਾਂ, ਮੈਡੀਕਲ ਬਿਲਾਂ, ਪੈਨਸ਼ਨਰਜ਼ ਦਿਹਾੜੇ ਦੀ ਮਹੱਤਤਾ ਅਤੇ ਬੈਂਕਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦੇਣਾ ਹੈ। ਅੱਜ ਹੋਈ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ ਕਿ ਉਸ ਨੇ ਆਪਣੇ ਪੈਨਸ਼ਨਰਾਂ ਦੀ ਕੋਈ ਵੀ ਮੰਗ ਜਿਵੇਂ ਕਿ ਪੇ-ਕਮੀਸ਼ਨ ਦੀ ਰਿਪੋਰਟ, ਮੈਡੀਕਲ ਬਿਲ, ਕਿਸ਼ਤਾਂ ਦਾ ਬਕਾਇਆ ਆਦਿ ਅਜੇ ਤੱਕ ਪ੍ਰਵਾਨ ਨਹੀਂ ਕੀਤੀਆਂ।
ਇਸ ਮੌਕੇ ਗੁਰਦੇਵ ਸਿੰਘ ਔਲਖ, ਗੁਰਦਾਸ ਬਾਂਸਲ, ਹਰਚਰਨ ਸਿੰਘ ਲਹਿਰੀ, ਕਰਮ ਸਿੰਘ ਮਾਨ, ਸਾਧੂ ਸਿੰਘ ਮੀਰਹੇੜੀ, ਹੰਸ ਰਾਜ ਗਰਗ, ਸੁਖਦੇਵ ਸਿੰਘ, ਸਤੀਸ਼ ਅਰੋੜਾ, ਰਾਮ ਗੋਪਾਲ ਸ਼ਰਮਾ ਅਤੇ ਕਾਰਜਕਾਰਨੀ ਦੇ ਮੈਂਬਰ ਵੀ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media