ਲੁਧਿਆਣਾ/ ਚੰਡੀਗੜ੍ਹ, 01 ਫਰਵਰੀ (ਪ੍ਰੀਤਮ ਲੁਧਿਆਣਵੀ) – ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਮੋਦੀ ਸਰਕਾਰ ਵਲੋਂ ਭਾਵੇਂ ਵਿਘਨ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਕਿਸਾਨਾਂ ਦੇ ਹੌਸਲੇ ਪਹਿਲੇ ਨਾਲੋਂ ਵੀ ਹੋਰ ਬੁਲੰਦ ਹੁੰਦੇ ਜਾ ਰਹੇ ਹਨ।ਜਿਸ ਕਰਕੇ ਮੋਦੀ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪਿੰਡਾਂ ਵਿਚੋਂ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਜੋਰ-ਸ਼ੋਰ ਨਾਲ ਲਗਾਤਾਰ ਰਵਾਨਾ ਹੋ ਰਹੇ ਹਨ।ਇਸੇ ਲੜੀ ਤਹਿਤ ਜਿਲ੍ਹਾ ਲੁਧਿਆਣਾ ਦੇ ਪਿੰਡ ਦੀਵਾਲਾ ਤੋਂ ਸਿੰਘੂ ਬਾਰਡਰ ਦਿੱਲੀ ਲਈ ਇਕ ਹੋਰ ਜਥਾ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ਼ਦਾ ਰਾਸ਼ਨ ਲੈ ਕੇ ਰਵਾਨਾ ਹੋਇਆ ਹੈ।ਪਿੰਡ ਦੀਵਾਲਾ ਦੇ ਨੌਜਵਾਨ ਤਸਵਿੰਦਰ ਸਿੰਘ ਬੜੈਚ ਨੇ ਦੱਸਿਆ ਕਿ ਜਿਸ ਦਿਨ ਤੋਂ ਸਿੰਘੂ ਬਾਰਡਰ ’ਤੇ ਕਿਸਾਨੀ ਮੋਰਚਾ ਲੱਗਾ ਹੈ, ਉਸੇ ਦਿਨ ਤੋਂ ਓਥੇ ਪਿੰਡ ਦੀਵਾਲਾ ਵਾਸੀਆਂ ਵਲੋਂ ਕਿਸਾਨਾਂ ਵਾਸਤੇ ਚਾਹ-ਬਰੈਡਾਂ ਦਾ ਲੰਗਰ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ-ਅੰਦੋਲਨ ਜਿੱਤ ਦੀ ਸ਼ਕਲ ਵਿਚ ਨਹੀ ਬਦਲ ਜਾਂਦਾ, ਇਸ ਇਲਾਕੇ ਅਤੇ ਖਾਸ ਕਰ ਕੇ ਸਾਡੇ ਪਿੰਡ ਦੀਵਾਲਾ ਤੋਂ ਦਿੱਲੀ ਨੂੰ ਜਥੇ ਰਵਾਨਾ ਹੋਣਗੇ ਅਤੇ ਤਨ, ਮਨ, ਧਨ ਨਾਲ ਸੇਵਾ ਕਰਨ ਦਾ ਇਹ ਸਿਲਸਿਲਾ ਜਾਰੀ ਰਹੇਗਾ।
ਇਸ ਮੌਕੇ ਹਾਜ਼ਿਰ ਕਿਸਾਨਾਂ ਵਿੱਚ ਕੁਲਜੀਤ ਸਿੰਘ, ਮੇਵਾ ਸਿੰਘ, ਬਿੰਦਰ ਸਿੰਘ, ਸ਼ੇਰ ਸਿੰਘ, ਸਤਿਬਲਿਹਾਰ ਸਿੰਘ, ਸੁਖਦੇਵ ਸਿੰਘ ਦੇਬੀ, ਲੱਖਾ, ਹਰਦੀਪ ਸਿੰਘ ਬੰਟੀ, ਸੱਤਜੀਤ ਸਿੰਘ, ਸੁਖਜੀਤ ਸਿੰਘ ਜੀਤਾ, ਭਿੰਦਰ ਸਿੰਘ, ਮੱਘਰ ਸਿੰਘ ਤੇ ਜਗਤਾਰ ਸਿੰਘ ਆਦਿ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …