ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵਿਖੇ `ਰਾਸ਼ਟਰੀ ਮੱਤਦਾਤਾ ਦਿਵਸ` ਮਨਾਇਆ ਗਿਆ।ਕਾਲਜ ਪਿ੍ਰੰਸੀਪਲ ਡਾ.
ਪੁਸ਼ਪਿੰਦਰ ਵਾਲੀਆ ਸ਼ਰਮਾ ਅਤੇ ਰਾਜਨੀਤੀ ਸ਼ਾਸ਼ਤਰ ਵਿਭਾਗ ਮੁਖੀ ਪ੍ਰੋ ਼ਰੇਨੂੰ ਭੰਡਾਰੀ ਵਲੋਂ ਸਾਰੇ ਅਧਿਆਪਕਾਂ ਨੂੰ ਸਹੁੰ ਚੁੱਕਾਈ ਗਈ ਕਿ `ਸਾਨੂੰ ਸਾਰਿਆਂ ਨੂੰ ਆਪਣੇ ਮੱਤਦਾਨ ਦਾ ਪ੍ਰਯੋਗ ਬਿਨਾਂ ਕਿਸੇ ਜਾਤੀ ਭੇਦ-ਭਾਵ ਦੇ ਕਰਨਾ ਚਾਹੀਦਾ ਹੈ`।ਡਾ. ਵਾਲੀਆ ਨੇ ਕਿਹਾ ਕਿ `ਰਾਸ਼ਟਰੀ ਮੱਤਦਾਤਾ ਦਿਵਸ` ਦਾ ਉਦੇਸ਼ ਲੋਕਾਂ ਨੂੰ ਮਤਦਾਨ `ਚ ਵੱਧ ਤੋ` ਵੱਧ ਹਿੱਸੇਦਾਰੀ ਯਕੀਨੀ ਕਰਾਉਣ ਦੇ ਨਾਲ ਮੱਤਦਾਤਾਵਾਂ ਨੂੰ ਇਕ ਕੁਸ਼ਲ ਅਤੇ ਉੱਚੀ ਸ਼ਖਸੀਅਤ ਦਾ ਪ੍ਰਤੀਨਿਧੀ ਚੁਨਣ ਲਈ ਅਤੇ ਮਤਦਾਨ ਲਈ ਜਾਗਰੂਕ ਕਰਵਾਉਣਾ ਹੈ।ਇਸ ਸਾਲ `ਰਾਸ਼ਟਰੀ ਮੱਤਦਾਤਾ ਦਿਵਸ` ਦਾ ਥੀਮ `ਮੱਤਦਾਤਾਵਾਂ ਨੂੰ ਤਾਕਤਵਰ, ਸੁਚੇਤ, ਸੁਰੱਖਿਅਤ ਅਤੇ ਜਾਗਰੂਕ ਮਤਦਾਤਾ ਬਣਾਉਣਾ ਹੈ।
ਉਹਨਾਂ ਨੇ ਕਿਹਾ ਕਿ ਇਹ ਸਾਡੇ ਕਾਲਜ ਲਈ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਕਾਲਜ ਦੇ ਨੋਡਲ ਅਫਸਰ ਪ੍ਰੋ. ਰੇਨੂੰ ਭੰਡਾਰੀ ਨੂੰ ਜਿ਼ਲ੍ਹਾ ਚੋਣ ਅਧਿਕਾਰੀ (ਡਿਪਟੀ ਕਮਿਸ਼ਨਰ) ਵਲੋਂ ਕਾਲਜ ਵਿਚ ਜਿਆਦਾ ਵੋਟਰ ਰਜਿਸਟਰਸ਼ਨ ਕਰਵਾਉਣ ਲਈ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਕਾਲਜ ਇਕ ਦਹਾਕੇ ਤੋ` ਵੀ ਜਿਆਦਾ ਸਮੇ` ਤੋ` ਜਿਲ੍ਹਾ ਪ੍ਰਸ਼ਾਸਨ ਨਾਲ ਸਵੀਪ ਮੂਵਮੈ`ਟ `ਚ ਸਹਿਯੋਗ ਦੇ ਰਿਹਾ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media