Sunday, September 13, 2026

ਹਰ ਘਰ ਪਾਣੀ ਹਰ ਘਰ ਸਫਾਈ ਦਾ ਪਿੰਡ ਢੋਲੋਵਾਲ ਤੇ ਵੈਧੋਚੱਕ ਦੇ ਲੋਕਾਂ ਵੱਲੋਂ ਮਿਲਿਆ ਭਰਮਾ ਹੁੰਗਾਰਾ

ਢੋਲੋਵਾਲ ਵਿਖੇ 63.89 ਲੱਖ ਲਾਗਤ ਦੀ ਵਾਟਰ ਸਪਲਾਈ 2230 ਲੋਕਾਂ ਨੂੰ ਪਹੁੰਚਾ ਰਹੀ ਹੈ ਪਾਣੀ

ਪਠਾਨਕੋਟ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਪਿੰਡ ਢੋਲੋਵਾਲ ਅਤੇ ਵੈਧੋਚੱਕ ਦੇ ਨਿਵਾਸੀ ਲੋਕਾਂ ਦਾ ਜਿਨ੍ਹਾਂ ਨੂੰ ਵਾਟਰ ਸਪਲਾਈ ਸ਼ੁਰੂ ਹੋਣ ਨਾਲ ਪਾਣੀ ਦੀ ਸਮੱਸਿਆ ਦਾ ਹੱਲ ਹੋਇਆ ਅਤੇ ਹੁਣ ਹਰ ਘਰ ਪਾਣੀ ਮਿਲ ਰਿਹਾ ਹੈ।ਦੋਨੋ ਪਿੰਡਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਦੋਨੋ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਸੀ।ਦੋਨੋ ਪਿੰਡਾਂ ਦੇ ਨਜ਼ਦੀਕ ਹੀ ਪਿੰਡ ਪਹਾੜੋਚੱਕ ਵਿਖੇ ਇੱਕ ਵਾਟਰ ਸਪਲਾਈ ਸੀ ਅਤੇ ਇਸ ਨਾਲ ਕਰੀਬ 7 ਪਿੰਡਾਂ ਨੂੰ ਜੋੜਿਆ ਗਿਆ ਸੀ।ਇਹ ਵਾਟਰ ਸਪਲਾਈ ਕਰੀਬ 25 ਤੋਂ 30 ਸਾਲ ਪੁਰਾਣੀ ਹੋਣ ਕਰਕੇ ਜਗ੍ਹਾ ਜਗ੍ਹਾ ਤੋਂ ਪਾਣੀ ਦੀ ਲੀਕੇਜ਼ ਹੋਣ ਕਰਕੇ ਉਪਰੋਕਤ ਦੋ ਪਿੰਡਾਂ ਦੇ ਲੋਕਾਂ ਤੱਕ ਪਾਣੀ ਨਾ ਮਾਤਰ ਹੀ ਪਹੁੰਚਦਾ ਸੀ। ਪੰਜਾਬ ਸਰਕਾਰ ਵੱਲੋਂ 63.89 ਲੱਖ ਰੁਪਏ ਖਰਚ ਕਰਕੇ ਪਿੰਡ ਢੋਲੋਵਾਲ ਵਿਖੇ ਵਾਟਰ ਸਪਲਾਈ ਲਗਾਈ ਗਈ ਅਤੇ ਲੋਕ ਹੁਣ ਘਰ ਘਰ ਪਾਣੀ ਮਿਲਣ ਕਰਕੇ ਰਾਹਤ ਮਹਿਸੂਸ ਕਰ ਰਹੇ ਹਨ।
ਪਿੰਡ ਢੋਲੋਵਾਲ ਦੀ ਸਰਪੰਚ ਰਜਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 287 ਘਰ ਹਨ ਅਤੇ ਪਿੰਡ ਦੀ ਅਬਾਦੀ 1600 ਤੋਂ ਜਿਆਦਾ ਹੈ ਇਸ ਵਾਟਰ ਸਪਲਾਈ ਦੇ ਨਾਲ ਹਰ ਘਰ ਪਾਣੀ ਪਹੁੰਚ ਰਿਹਾ ਹੈ ਲੋਕਾਂ ਵਿੱਚ ਖੁਸ਼ੀ ਹੈ। ਇਸ ਤਰ੍ਹਾਂ ਪਿੰਡ ਵੈਧੋਚੱਕ ਦੇ ਸਰਪੰਚ ਬੋਧਰਾਜ ਨੇ ਦੱਸਿਆ ਕਿ ਉਸ ਦੇ ਪਿੰਡ ਵਿੱਚ 113 ਘਰ ਹਨ ਅਤੇ ਪਿੰਡ ਦੀ ਅਬਾਦੀ ਕਰੀਬ 630 ਹੈ।
                 ਜਿਕਰਯੋਗ ਹੈ ਕਿ ਪਿੰਡ ਢੋਲੋਵਾਲ ਵਿਖੇ ਸਾਲਿਡ ਵੇਸਟ ਮੈਨਜਮੈਂਟ ਵੀ ਪ੍ਰੋਜੈਕਟ ਲਗਾਇਆ ਗਿਆ ਹੈ।ਜਿਸ ‘ਤੇ 14ਵੇਂ ਵਿੱਤ ਕਮਿਸ਼ਨ ਵਿੱਚੋਂ ਕਰੀਬ 2.50 ਲੱਖ ਰੁਪਏ ਖਰਚ ਕੀਤੇ ਗਏ ਅਤੇ ਹੁਣ ਜਲਦੀ ਹੀ ਹਰ ਘਰ ਵਿੱਚ ਦੋ ਦੋ ਡਸਟਬਿਨ ਦਿੱਤੇ ਜਾਣ ਦੀ ਤਿਆਰੀ ਹੈ।ਉਨ੍ਹਾਂ ਦੱਸਿਆ ਕਿ ਸਫਾਈ ਪੱਖੋਂ ਪਿੰਡ ਪੂਰੀ ਤਰ੍ਹਾਂ ਨਾਲ ਸਾਫ ਸੁਥਰਾ ਹੈ ਅਤੇ ਹਰੇਕ ਘਰ ਦਾ ਕੂੜਾ ਇਕੱਠਾ ਕਰਨ ਲਈ ਪੰਚਾਇਤ ਵੱਲੋਂ ਵਿਸ਼ੇਸ ਤੋਰ ਤੇ ਵਿਅਕਤੀ ਵੀ ਰੱਖਿਆ ਗਿਆ ਹੈ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …