ਪਠਾਨਕੋਟ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਕਰੋਨਾ ਕਾਲ ਦੋਰਾਨ ਅਪਣੀਆਂ ਡਿਊਟੀਆਂ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਉਂਣ ਲਈ ਕੈਪਟਨ ਅਮਰਿੰਦਰ
ਸਿੰਘ ਮਾਨਯੋਗ ਮੁੱਖ ਮੰਤਰੀ ਜੋ ਕਿ ਜੀ.ਓ.ਜੀ ਡਿਪਾਰਟਮੈਂਟ ਦੇ ਚੇਅਰਮੈਨ ਵੀ ਹਨ ਅਤੇ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿਲ ਸੀਨੀਅਰ ਉਪ ਚੇਅਰਮੈਨ ਵਲੋਂ ਜੀ.ਓ.ਜੀ ਦੀ ਸ਼ਲਾਘਾ ਕੀਤੀ ਗਈ ਅਤੇ ਪ੍ਰਸੰਸਾ ਪੱਤਰ ਭੇਜੇ ਗਏ ਹਨ।ਇਹ ਪ੍ਰਸੰਸਾ ਪੱਤਰ ਜੀ.ਓ.ਜੀ ਨੂੰ ਪ੍ਰਦਾਨ ਕਰਨ ਵਾਸਤੇ ਇਕ ਸਾਦਾ ਸਮਾਰੋਹ ਆਡੀਟੋਰੀਅਮ ਸਿਆਲੀ ਰੋਡ ਵਿਖੇ ਕੀਤਾ ਗਿਆ।
ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਕਰਨਲ ਐਸ.ਐਸ ਪਠਾਨੀਆ ਉਪ ਜਿਲ੍ਹਾ ਮੁਖੀ, ਕਰਨਲ ਆਰ.ਕੇ ਸਲਾਰੀਆ ਤਹਿਸੀਲ ਮੁੱਖੀ ਪਠਾਨਕੋਟ, ਕੈਪਟਨ ਪ੍ਰਿਥਵੀ ਰਾਜ, ਕੈਪਟਨ ਤ੍ਰਿਲੋਚਨ ਸਿੰਘ, ਸੂਬੇਦਾਰ ਮੇਜਰ ਕੁਲਵੰਤ ਸਿੰਘ, ਕੈਪਟਨ ਕਿਸੋਰੀ ਲਾਲ, ਕੈਪਟਨ ਬਚਨ ਸਿੰਘ, ਸੂਬੇਦਾਰ ਗਿਆਨ ਚੰਦ, ਕੈਪਟਨ ਕਰਨ ਸਿੰਘ, ਸੂਬੇਦਾਰ ਅਜੀਤ ਪਾਲ, ਸੂਬੇਦਾਰ ਸਰਦਾਰੀ ਲਾਲ ਹਵਾਲਦਾਰ, ਵਿਨੋਦ ਕੁਮਾਰ ਨਾਇਕ, ਤਿਲਕ ਰਾਜ ਸੂਬੇਦਾਰ, ਬਲਦੇਵ ਸਿੰਘ ਨੂੰ ਪ੍ਰਸੰਸਾ ਪੱਤਰ ਵੰਡੇ।
ਬ੍ਰਿਗੇਡੀਅਰ ਪ੍ਰਹਲਾਦ ਸਿੰਘ ਜਿਲ੍ਹਾ ਮੁੱਖੀ ਜੀ.ਓ.ਜੀ ਪਠਾਨਕੋਟ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਆਪਣੀ ਨਿਰਧਾਰਿਤ ਡਿਊਟੀ ਦੇ ਇਲਾਵਾ ਜੀ.ਓ.ਜੀ ਨੂੰ ਕੁੱਝ ਹੋਰ ਵੀ ਜਿੰਮੇਦਾਰੀਆਂ ਦਿੱਤੀਆਂ ਗਈਆਂ ਸਨ।ਜਿਵੇਂ ਦਾਣਾ ਮੰਡੀਆਂ ਵਿੱਚ ਡਿਊਟੀ ਦੌਰਾਨ ਲੋਕਾਂ ਨੂੰ ਮਾਸਕ ਪਾਉਣਾ, ਸੋਸ਼ਲ ਡਿਸਟੈਂਸੀ ਅਤੇ ਆਪਣੇ ਹੱਥਾਂ ਨੂੰ ਸਹੀ ਤਰੀਕੇ ਨਾਲ 30 ਸੈਕਿੰਡ ਤੱਕ ਧੋਣਾ ਅਤੇ ਮਹਾਮਾਰੀ ਤੋਂ ਬਚਾਓ ਲਈ ਜਾਗਰੁਕ ਕਰਨਾ ਸ਼ਾਮਲ ਹੈ।
ਉਨ੍ਹਾ ਦੱਸਿਆ ਕਿ ਜੀ.ਓ.ਜੀ ਵੱਲੋਂ ਪਿੰਡਾਂ ਵਿੱਚ ਬਣਾਏ ਗਏ ਇਕਾਂਤਵਾਸ ਕੇਂਦਰਾਂ ਵਿੱਚ ਆਉਣ ਵਾਲੇ ਕੋਰੋਨਾ ਮਰੀਜ਼ਾਂ ਦੀ ਪੂਰੀ ਜਾਣਕਾਰੀ ਰੱਖਣਾ, ਅੰਤਰਰਾਸ਼ਟਰੀ, ਦੂਸਰੇ ਸੂਬਿਆਂ ਅਤੇ ਜਿਲ੍ਹਿਆਂ ਤੋਂ ਆਉਣ ਵਾਲੇ ਲੋਕਾਂ ਦਾ ਪੂਰਾ ਰਿਕਾਰਡ ਰੱਖਣਾ, ਫ੍ਰੀ ਰਾਸ਼ਨ ਦੀ ਵੰਡ ਆਦਿ ਦੀ ਨਿਗਰਾਨੀ ਕੀਤੀ ਗਈ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media