ਘਰੇਲੂ ਹਿੰਸਾ ਪੀੜਤ ਔਰਤਾਂ ਨੂੰ ਹਰੇਕ ਤਰ੍ਹਾਂ ਦੀ ਮਦਦ ਮਿਲਦੀ ਹੈ ਬਿਲਕੁੱਲ ਮੁਫ਼ਤ-ਮਨਜੀਤ ਕੌਰ
ਨਵਾਂਸ਼ਹਿਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ
ਅਥਾਰਟੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਕੰਪਲੈਕਸ ਨਵਾਂਸ਼ਹਿਰ ਵਿਖੇ ਚੱਲ ਰਹੇ ‘ਸਖੀ ਵਨ ਸਟਾਪ ਸੈਂਟਰ’ ਤੋਂ ਕੋਈ ਵੀ ਘਰੇਲੂ ਹਿੰਸਾ ਪੀੜਤ ਔਰਤ ਇਲਾਜ ਤੋਂ ਲੈ ਕੇ ਕਾਨੂੰਨੀ ਕਾਰਵਾਈ ਤੱਕ ਦੀ ਮਦਦ ਲੈ ਸਕਦੀ ਹੈ।
ਇਹ ਜਾਣਕਾਰੀ ਸੈਂਟਰ ਐਡਮਨਿਸਟ੍ਰੇਟਰ ਐਡਵੋਕੇਟ ਮਨਜੀਤ ਕੌਰ ਨੇ ਸਰਕਾਰੀ ਆਈਟੀ. ਆਈ (ਲੜਕੀਆਂ) ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ‘ਸਖੀ ਵਨ ਸਟਾਪ ਸੈਂਟਰ’ ਵਿਚ ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਕਾੳੂਂਸਲਰ ਸਹਾਇਤਾ ਅਤੇ ਸ਼ੈਲਟਰ ਐਮਰਜੈਂਸੀ ਮੁਫ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਘਰੇਲੂ ਹਿੰਸਾ, ਕੁੱਟਮਾਰ, ਦਾਜ-ਦਹੇਜ, ਪਰਿਵਾਰਕ ਝਗੜੇ, ਘਰੋਂ ਕੱਢ ਦੇਣਾ, ਜਬਰ ਜਨਾਹ, ਛੇੜ-ਛਾੜ, ਦੁਰ ਵਿਵਹਾਰ, ਮਾਨਸਿਕ ਪ੍ਰੇਸ਼ਾਨੀ ਆਦਿ ਮਾਮਲਿਆਂ ਵਿਚ ਪੀੜ੍ਹਤ ਔਰਤਾਂ 01823-298522 ਉੱਤੇ ਫੋਨ ਕਰ ਕੇ ਵੀ ਮਦਦ ਲੈ ਸਕਦੀਆਂ ਹਨ।‘ਸਖੀ ਵਨ ਸਟਾਪ ਸੈਂਟਰ’ ਸਬੰਧੀ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ।ਸੰਸਥਾ ਦੇ ਪ੍ਰਿੰਸੀਪਲ ਰਛਪਾਲ ਚੰਦੜ ਨੇ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲੀਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਨੀਲਮ ਰਾਣੀ, ਪ੍ਰਿਆ, ਰਣਜੀਤ ਕੌਰ, ਅਮਨਦੀਪ ਕੌਰ, ਅੰਜਨਾ ਕੁਮਾਰੀ, ਸਰਬਜੀਤ, ਪੂਜਾ ਸ਼ਰਮਾ, ਅਮਰ ਬਹਾਦਰ, ਗਣੇਸ਼, ਜਸਬੀਰ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media