Sunday, April 5, 2026

ਕਾਂਗਰਸ ਤੇ ਅਕਾਲੀ ਦਲ ਦੇ ਭ੍ਰਿਸ਼ਟਾਚਾਰ ਦੀ ਗੰਦਗੀ ਝਾੜੂ ਨਾਲ ਕਰਾਂਗੇ ਸਾਫ – ਅਸ਼ੋਕ ਤਲਵਾਰ

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿਚ ਹੋ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸੂਬਾ ਪੱਧਰ ‘ਤੇ ਅੱਜ ਚੋਣ ਮੁਹਿੰਮ “ਸਾਰਿਆਂ ਨੂੰ ਅਜ਼ਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ” ਦੀ ਸ਼ੁਰੂਆਤ ਝਾੜੂ ਚਲਾ ਕੇ ਕੀਤੀ ਗਈ।
             ਅੰਮ੍ਰਿਤਸਰ ਵਿਚ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਜਾਇੰਟ ਸੈਕਟਰੀ ਅਸ਼ੋਕ ਤਲਵਾਰ ਨੇ ਝਾੜੂ ਚਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।ਅੰਮ੍ਰਿਤਸਰ ਸ਼ਹਿਰੀ ਪਰਮਿੰਦਰ ਸਿੰਘ ਸੇਠੀ, ਅੰਮ੍ਰਿਤਸਰ ਦਿਹਾਤੀ ਪ੍ਰਧਾਨ ਨਰੇਸ਼ ਪਾਠਕ, ਦਿਹਾਤੀ ਉਪ ਪ੍ਰਧਾਨ ਮੈਡਮ ਸੀਮਾ ਸੋਢੀ ਅਤੇ ਨਗਰ ਨਿਗਮ ਵਾਰਡ ਨੰਬਰ 37 ਦੇ ਆਪ ਉਮੀਦਵਾਰ ਜਸਪਾਲ ਸਿੰਘ ਭੁੱਲਰ, ਜਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ, ਦਫਤਰ ਇੰਚਾਰਜ਼ ਸੋਹਣ ਸਿੰਘ ਨਾਗੀ, ਈਵੈਂਟ ਇੰਚਾਰਜ਼ ਜਗਦੀਪ ਸਿੰਘ, ਜਿਲ੍ਹਾ ਮੀਡੀਆ ਇੰਚਾਰਜ਼ ਵਿਕਰਮਜੀਤ ਵਿੱਕੀ ਅਤੇ ਹੋਰ ਆਗੂ ਹਾਜ਼ਰ ਸਨ।
             ਅਸ਼ੋਕ ਤਲਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਘਰਾਂ, ਗਲੀਆਂ ਵਿੱਚ ਝਾੜੂ ਲਗਾ ਕੇ ਗੰਦਗੀ ਨੂੰ ਸਾਫ ਕੀਤਾ ਜਾਂਦਾ ਹੈ, ਚੋਣਾਂ ਵਿੱਚ ਝਾੜੂ ਚਲਾ ਕੇ ਅਕਾਲੀਆਂ-ਕਾਂਗਰਸੀਆਂ ਵਲੋਂ ਨਗਰ ਨਿਗਮਾਂ, ਮਿਊਸਪਲ ਕੌਂਸਲ ਵਿੱਚ ਪਾਈ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਸਾਫ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਕੈਪਟਨ ਸਰਕਾਰ ਨੇ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ, ਚੋਣਾਂ ਤੋਂ ਪਹਿਲੇ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਗਏ ਹਨ।ਹੁਣ ਧੱਕੇ ਨਾਲ ਚੋਣਾਂ ਜਿੱਤਣ ਲਈ ਸੱਤਾਧਾਰੀ ਪਾਰਟੀ ਕਾਂਗਰਸ ਵਲੋਂ ਪਿਛਲੇ ਦਿਨੀਂ ਸਾਰੇ ਪੰਜਾਬ ਵਿੱਚ ਦਹਿਸ਼ਤਗਰਦੀ ਦਾ ਮਾਹੌਲ ਪੈਦਾ ਕਰਕੇ, ਗਲਤ ਢੰਗ ਨਾਲ ਕਈ ਉਮੀਦਵਾਰਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ।ਨਰੇਸ਼ ਪਾਠਕ ਨੇ ਕਿਹਾ ਕਿ ਸਾਡੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਪਹਿਲਾਂ ਵੀ ਪੰਜਾਬ ਰਾਜ ਚੋਣ ਕਮਿਸ਼ਨਰ ਨੂੰ ਮਿਲ ਕੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰ ਚੁੱਕੇ ਹਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …