Sunday, April 5, 2026

ਸਵੱਛਤਾ ਦੇ ਮੱਦੇਨਜ਼ਰ 35 ਪਿੰਡਾਂ ਵਿਚ ਬਣਾਏ ਜਾ ਰਹੇ ਹਨ ਸਾਂਝੇ ਪਖਾਨੇ – ਡਿਪਟੀ ਕਮਿਸ਼ਨਰ

ਪੇਂਡੂ ਇਲਾਕਿਆਂ ਦੇ ਵਸਨੀਕਾਂ ਤੇ ਰਾਹਗੀਰਾਂ ਨੂੰ ਮਿਲੇਗੀ ਵੱਡੀ ਸਹੂਲਤ

ਨਵਾਂਸ਼ਹਿਰ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਦੇ ਵਸਨੀਕਾਂ ਨੂੰ ਸਵੱਛਤਾ ਡਿਪਟੀ ਕਮਿਸ਼ਨਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਹਰ ਘਰ ਪਾਣੀ, ਹਰ ਘਰ ਸਫ਼ਾਈ ਮਿਸ਼ਨ’ ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ ਵਿਚ ਸਾਂਝੇ ਪਖਾਨਿਆਂ (ਸਮੁਦਾਇਕ ਪਖਾਨੇ) ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਹ ਪਖਾਨੇ ਪਿੰਡਾਂ ਵਿਚ ਢੁਕਵੀਆਂ ਥਾਵਾਂ ’ਤੇ ਬਣਾਏ ਜਾ ਰਹੇ ਹਨ, ਜਿਥੇ ਹਰ ਕੋਈ ਆਸਾਨੀ ਨਾਲ ਇਨ੍ਹਾਂ ਦਾ ਇਸਤੇਮਾਲ ਕਰ ਸਕੇ।ਉਨ੍ਹਾਂ ਕਿਹਾ ਕਿ ਕੋਈ ਵੀ ਰਾਹਗੀਰ ਜਾਂ ਜਨਤਕ ਇਕੱਠਾਂ ਆਦਿ ਵਿਚ ਹਿੱਸਾ ਲੈਣ ਵਾਲੇ ਲੋਕ ਵੀ ਇਨ੍ਹਾਂ ਦੀ ਵਰਤੋਂ ਕਰ ਸਕਣਗੇ, ਜਿਸ ਨਾਲ ਖੁੱਲ੍ਹੇ ਵਿਚ ਪਖਾਨਾ ਕਰਨ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇਗਾ।ਪਿੰਡਾਂ ਵਿਚ ਸਾਂਝੇ ਪਖਾਨੇ ਬਣਨ ਨਾਲ ਲੋਕਾਂ ਨੂੰ ਜਿਥੇ ਵੱਡੀ ਸਹੂਲਤ ਮੁਹੱਈਆ ਹੋਵੇਗੀ, ਉਥੇ ਸਾਫ਼-ਸਫ਼ਾਈ, ਸੁਰੱਖਿਆ ਅਤੇ ਚੰਗੀ ਸਿਹਤ ਵੀ ਯਕੀਨੀ ਬਣੇਗੀ।
                   ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ 35 ਪਿੰਡਾਂ ਵਿਚ ਸਾਂਝੇ ਪਖਾਨੇ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਉਸਾਰੀ ਦਾ ਕੰਮ ਮਾਰਚ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਨਵਾਂਸਹਿਰ ਬਲਾਕ ਦੇ 9, ਔੜ ਤੇ ਬਲਾਚੌਰ ਬਲਾਕ ਦੇ 7-7 ਅਤੇ ਬੰਗਾ ਤੇ ਸੜੋਆ ਬਲਾਕ ਦੇ 6-6 ਪਿੰਡ ਸਾਮਿਲ ਹਨ। ਔੜ ਬਲਾਕ ਦੇ ਜਿਨ੍ਹਾਂ ਪਿੰਡਾਂ ਵਿਚ ਪਹਿਲੇ ਪੜਾਅ ਤਹਿਤ ਸਮੁਦਾਇਕ ਪਖਾਨਾ ਘਰ ਬਣਾਏ ਜਾ ਰਹੇ ਹਨ, ਉਨ੍ਹਾਂ ਵਿਚ ਔੜ, ਬਖਲੌਰ, ਬੇਗੋਵਾਲ, ਝਿੰਗੜਾਂ, ਜੁਲਾਹ ਮਾਜਰਾ, ਮੁਕੰਦਪੁਰ ਤੇ ਰਟੈਂਡਾ ਸ਼ਾਮਿਲ ਹਨ। ਇਸੇ ਤਰ੍ਹਾਂ ਬਲਾਚੌਰ ਬਲਾਕ ਦੇ ਆਸਰੋਂ, ਬਾਨਾ, ਭੱਦੀ, ਕਾਠਗੜ੍ਹ, ਨਿਆਣਾ ਬੇਟ, ਰਾਜੂ ਮਾਜਰਾ ਤੇ ਸੂਜੋਵਾਲ, ਬੰਗਾ ਬਲਾਕ ਦੇ ਬਾਹਰ ਮਾਜ਼ਰਾ, ਬਹਿਰਾਮ, ਜੱਸੋ ਮਜ਼ਾਰਾ, ਖ਼ਾਨ ਖ਼ਾਨਾ, ਖਟਕੜ ਕਲਾਂ ਤੇ ਕੁਲਥਾਮ, ਬਲਾਕ ਨਵਾਂਸ਼ਹਿਰ ਦੇ ਬੜਵਾ, ਬੇਗਮਪੁਰ, ਦਿਲਾਵਰਪੁਰ, ਜਾਡਲਾ, ਕਰਿਆਮ, ਮੁਬਾਰਕਪੁਰ, ਮੂਸਾਪੁਰ, ਸਲੌਹ ਤੇ ਉਟਾਲ ਅਤੇ ਬਲਾਕ ਸੜੋਆ ਦੇ ਬਛੌੜੀ, ਚਾਂਦਪੁਰ ਰੁੜਕੀ ਕਲਾਂ, ਚਣਕੋਆ, ਰੁੜਕੀ ਕਲਾਂ, ਸਾਹਦੜਾ ਤੇ ਸੜੋਆ ਸ਼ਾਮਿਲ ਹਨ।
                     ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਲੋੜ ਮੁਤਾਬਿਕ ਜ਼ਿਲ੍ਹੇ ਦੇ ਸਮੂਹ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਲੇ ਪੜਾਅ ਵਿਚ ਪਿੰਡਾਂ ’ਚ ਸਾਲਿਡ ਵੇਸਟ ਮੈਨੇਜਮੈਂਟ, ਲਿਕੁਅਡ ਮੈਨੇਜਮੈਂਟ ਤੇ ਪਲਾਸਟਿਕ ਮੈਨੇਜਮੈਂਟ ਦੇ ਕੰਮ ਵੀ ਕਰਵਾਏ ਜਾਣਗੇ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …