ਨਡਾਲਾ ਵਿਖੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ 159 ਲੜਕੀਆਂ ਨੂੰ ਦਿੱਤੇ ਆਇਰਨ ਭਰਪੂਰ ਵਸਤਾਂ ਦੇ ਪੈਕਟ
ਨਡਾਲਾ (ਕਪੂਰਥਲਾ), 6 ਫਰਵਰੀ (ਪੰਜਾਬ ਪੋਸਟ ਬਿਊਰੋ) – ਲੜਕੀਆਂ ਵਿਚ ਖੂਨ ਦੀ ਜਾਂਚ ਤੇ ਅਨੀਮੀਆ ਦੇ ਖਾਤਮੇ ਸਬੰਧੀ ਨਡਾਲਾ ਬਲਾਕ ਵਿਚ “ਕਿਸ਼ੋਰ
ਕੁੜੀਆਂ ਵਿੱਚ ਅਨੀਮੀਆ ਦੀ ਰੋਕਥਾਮ’ ਸਬੰਧੀ ਪਾਇਲਟ ਪ੍ਰਾਜੈਕਟ ਦੇ ਸਾਰਥਿਕ ਨਤੀਜੇ ਨਿਕਲੇ ਹਨ ਅਤੇ ਇਸ ਨਾਲ ਵਿਦਿਆਰਥਣਾਂ ਦੀ ਸਿਹਤ ਵਿਚ ਸੁਧਾਰ ਹੋਇਆ ਹੈ।
ਨੰਗਲ ਲੁਬਾਣਾ ਸਕੂਲ ਵਿਖੇ ਜਿਲ੍ਹਾ ਪੱਧਰੀ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪਾਇਲਟ ਤੌਰ ’ਤੇ ਇਹ ਪ੍ਰਾਜੈਕਟ ਬਲਾਕ ਨਡਾਲਾ ਤੋਂ ਸ਼ੁਰੂ ਕੀਤਾ ਗਿਆ ਸੀ।ਜਿਸ ਵਿੱਚ ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਨੰਗਲ ਲੁਬਾਣਾ ਦੀਆਂ 89 ਵਿਦਿਆਰਥਣਾਂ ਅਤੇ ਬੇਗੋਵਾਲ ਸਕੂਲ ਦੀਆਂ 70 ਵਿਦਿਆਰਥਣਾਂ ਦੀ ਹੀਮੋਗਲੋਬਿਨ ਦੀ ਜਾਂਚ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲਾਂ ਵਿਚ ਵਿਦਿਆਰਥਣਾਂ ਦੀ ਸਿਹਤ ਦੀ ਲਗਾਤਾਰ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪੌਸ਼ਟਿਕ ਭੋਜਨ, ਗਾਈਡੈਂਸ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਡਾਇਟ ਮਾਹਰਾਂ ਵਲੋਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਦੀ ਕਾਊਂਸਲਿੰਗ ਕੀਤੀ ਅਤੇ ਲੜਕੀਆਂ ਨੂੰ ਹਫਤਾਵਾਰੀ ਡਾਇਟ ਚਾਰਟ ਵੀ ਮੁਹੱਈਆ ਕਰਵਾਏ ਗਏ।ਇਸ ਤੋਂ ਇਲਾਵਾ ਸਬੰਧਿਤ ਐਸ.ਐਮ.ਓ ਤੇ ਹੋਰ ਮੈਡੀਕਲ ਸਟਾਫ ਤੇ ਆਸ਼ਾ ਵਰਕਰਾਂ ਵਲੋਂ ਵੀ ਵਿਦਿਆਰਥਣਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ ਸਿਹਤ ਵੱਲ ਵਿਸ਼ੇਸ਼ ਤਵੱਜ਼ੋ ਦੇਣ ਬਾਰੇ ਦੱਸਿਆ ਗਿਆ।
ਡਿਪਟੀ ਕਮਿਸ਼ਨਰ ਵਲੋਂ 159 ਲੜਕੀਆਂ ਨੂੰ ਆਈਰਨ ਭਰਪੂਰ ਵਸਤਾਂ ਗੁੜ, ਚਨਾ, ਮੂੰਗਫਲੀ ਤੇ ਦੇਸੀ ਘਿਓ ਦੇ ਬਣੇ ਲੱਡੂਆਂ ਦੇ ਪੈਕਟ ਵੀ ਦਿੱਤੇ ਗਏ।ਉਨਾਂ ਕਿਹਾ ਕਿ ਕਮਜ਼ੋਰੀ, ਹੱਥਾਂ ਦਾ ਕੰਬਣਾ, ਚੱਕਰ ਆਉਣਾ ਆਦਿ ਨੂੰ ਖਤਮ ਕੀਤਾ ਜਾਵੇਗਾ।ਉਹਨਾਂ ਨੇ ਬਲਾਕ ਪੱਧਰੀ ਸਲੋਗਨ ਰਚਨਾ ਤੇ ਲੇਖ ਰਚਨਾ ਵਿੱਚ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੀਆਂ ਕੁੜੀਆਂ ਨੂੰ ਇਨਾਮ ਵੀ ਵੰਡੇ।
ਉਪ-ਮੰਡਲ ਮੈਜਿਸਟ੍ਰੇਟ ਬਲਬੀਰ ਰਾਜ ਸਿੰਘ ਨੇ ਕਿਹਾ ਕਿ ਕੁੜੀਆਂ ਵਿੱਚ ਖੂਨ ਦੀ ਕਮੀ ਚਿੰਤਾਜਨਕ ਵਿਸ਼ਾ ਹੈ।ਜਿਸ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਉਪਲ ਵਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਸਾਰਥਕ ਯਤਨ ਕੀਤੇ ਜਾਣਗੇ ਤੇ ਕੁੜੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਜਿਲਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਸਨੇਹ ਲਤਾ, ਬਾਲ ਵਿਕਾਸ ਪ੍ਰੋਜੈਕਟ ਅਫਸਰ ਨਡਾਲਾ ਬਲਵਿੰਦਰਜੀਤ ਸਿੰਘ, ਪ੍ਰਿੰਸੀਪਲ ਮੇਹਰ ਸਿੰਘ, ਮਨਜਿੰਦਰ ਪਾਲ ਸਿੰਘ, ਨਾਇਬ ਤਹਿਸੀਲਦਾਰ ਲਵਦੀਪ ਸਿੰਘ,ਐਸ.ਐਮ.ਓ ਬੇਗੋਵਾਲ ਕਿਰਨਪ੍ਰੀਤ ਸਿੰਘ ਸੇਖੋਂ, ਸਰਪੰਚ ਅਜਮੇਰ ਸਿੰਘ, ਡਾ: ਰਾਜਪਾਲ ਸਿੰਘ, ਬਲਜਿੰਦਰ ਸਿੰਘ ਬਾਲੀ, ਮੇਹਰ ਸਿੰਘ ਮੁਲਤਾਨੀ, ਹੀਰਾ ਲਾਲ ਯਾਦਵ, ਰਜਿੰਦਰ ਕੁਮਾਰ, ਦਲਜੀਤ ਸਿੰਘ, ਮਨਜਿੰਦਰ ਪਾਲ ਸਿੰਘ, ਬਲਜਿੰਦਰ ਸਿੰਘ, ਨਵਜੋਤ ਸਿੰਘ, ਜੁਗਰਾਜ ਸਿੰਘ, ਯਾਦਵਿੰਦਰ ਸਿੰਘ, ਸੁਰਿੰਦਰ ਕੌਰ, ਸਿਮਰ ਕੌਰ, ਰਾਜਦੀਪ ਕੌਰ, ਸ਼ਵੇਤਾ ਸਚਦੇਵਾ, ਅਮਨਦੀਪ ਕੌਰ, ਪਲਵਿੰਦਰ ਕੌਰ, ਸੁਪਰਵਾਈਜਰ ਲਖਵਿੰਦਰ ਕੌਰ, ਸਤਵੰਤ ਕੌਰ, ਕੁਲਵਿੰਦਰ ਰਾਣੀ, ਸਵਰਨ ਕੌਰ, ਸਲਿੰਦਰ ਕੌਰ ਹਾਜਰ ਸਨ।
Punjab Post Daily Online Newspaper & Print Media