ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਕਾਰਜ਼ਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਜਗਮੋਹਨ ਸਿੰਘ, ਪੀ.ਪੀ.ਐਸ ਨੇ
ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਕਿਹਾ ਹੈ ਕਿ ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਜਦੋਂ ਵੀ ਕੋਈ ਮਕਾਨ ਮਾਲਕ ਆਪਣੀ ਜਗ੍ਹਾ ਰਿਹਾਇਸ਼/ਵਪਾਰਕ ਮਕਸਦ ਲਈ ਕਿਰਾਏ ‘ਤੇ ਦੇਂਦੇ ਹਨ ਤਾਂ ਉਸ ਸਮੇਂ ਕਿਰਾਏਦਾਰ ਆਪਣਾ ਸਹੀ ਪਤਾ ਨਹੀਂ ਦਿੰਦੇ ਅਤੇ ਅਜਿਹੇ ਕਈ ਲੋਕ ਜੁਰਮ ਕਰਨ ਤੋਂ ਬਾਅਦ ਕਿਰਾਏ ਵਾਲੀ ਜਗਾ ਛੱਡ ਕੇ ਚਲੇ ਜਾਂਦੇ ਹਨ।ਇਸ ਲਈ ਜ਼ੁਰਮਾਂ ਦੀ ਰੋਕਥਾਮ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਕਿਸੇ ਮਕਾਨ ਮਾਲਕ ਨੇ ਆਪਣੀ ਕੋਈ ਜਗ੍ਹਾ ਕਿਰਾਏ ਤੇ ਦੇਣੀ ਹੋਵੇ ਤਾਂ ਉਹ ਮਾਲਕ ਮਕਾਨ ਅਜਿਹੇ ਕਿਰਾਏਦਾਰ ਦਾ ਪਤਾ ਅਤੇ ਵੇਰਵਾ ਪ੍ਰਾਪਤ ਕਰਕੇ ਅਗਾਂਊਂ ਤੌਰ ‘ਤੇ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨ ਵਿਖੇ ਦੇਵੇ ਤਾਂ ਜੋ ਪੁਲਿਸ ਉਸ ਦੀ ਤਸਦੀਕ ਕਰ ਸਕੇ।
ਇਹ ਹੁਕਮ 5 ਅਪ੍ਰੈਲ 2021 ਤੱਕ ਲਾਗੂ ਰਹੇਗਾ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media