Saturday, September 26, 2026

ਹੋਲ ਸੇਲ ਗੁਰੂ ਨਾਨਕ ਰੈਡੀਮੇਡ ਮਾਰਕੀਟ ਕਮੇਟੀ ਨੇ ਕੀਤਾ ਓ.ਪੀ ਸੋਨੀ ਦਾ ਧੰਨਵਾਦ

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਸਥਾਨਕ ਹੋਲ ਸੇਲ ਰੈਡੀਮੇਡ ਗੁਰੂ ਨਾਨਕ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਦੁਕਾਨਦਾਰਾਂ ਨੇ ਕੈਬਨਿਟ ਮੰਤਰੀ ਓ.ਪੀ ਸੋਨੀ ਦਾ ਧੰਨਵਾਦ ਕੀਤਾ ਹੈ।ਜਥੇਬੰਦੀ ਦੇ ਪ੍ਰਧਾਨ ਅਸ਼ੋਕ ਛਾਬੜਾ ਨੇ ਮੰਤਰੀ ਸੋਨੀ ਦਾ ਸਨਮਾਨ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਡੀ ਮਾਰਕੀਟ 15 ਦਿਨ ਕਿਸੇ ਜ਼ਿਆਦਤੀ ਵਿਰੁੱਧ ਬੰਦ ਸੀ ਅਤੇ ਸੋਨੀ ਨੂੰ ਜਦੋਂ ਪਤਾ ਲੱਗਾ ਤਾਂ ਉਨਾਂ ਤੁਰੰਤ ਦਖਲ ਅੰਦਾਜ਼ੀ ਕਰਕੇ ਸਾਡੀ ਮੁਸ਼ਕਲ ਦਾ ਹੱਲ ਕੀਤਾ ਅਤੇ ਦੁਕਾਨਾਂ ਖੁੱਲਵਾਈਆਂ।ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸੋਨੀ ਸਾਡੇ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਹਰ ਔਖੀ ਘੜੀ ਸਾਡੀ ਮਦਦ ਲਈ ਬਹੁੜਦੇ ਹਨ। ਉਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਉਹ ਸਾਡਾ ਸਾਥ ਇਸੇ ਤਰ੍ਹਾਂ ਦਿੰਦੇ ਰਹਿਣਗੇ।ਸੋਨੀ ਨੇ ਦੁਕਾਨਦਾਰਾਂ ਦਾ ਧੰਨਵਾਦ ਕਬੂਲਦੇ ਕਿਹਾ ਕਿ ਉਹ ਉਨਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਹਨ।
                  ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸੁਨੀਲ ਕਾਊਂਟੀ, ਰਾਜੀਵ ਅਨੇਜਾ ਜਨਰਲ ਸਕੱਤਰ, ਪਵਨ ਮਹਾਜਨ, ਜਸਬੀਰ ਸਿੰਘ, ਤਿਰਲੋਚਨ ਸਿੰਘ, ਦਲਬੀਰ ਸਿੰਘ, ਰੋਹਿਤ ਮਹਾਜਨ, ਰਾਹੁਲ ਕਪੂਰ, ਨਰਿੰਦਰ ਪਾਲ ਸਿੰਘ, ਤਲਵਿੰਦਰਪਾਲ ਸਿੰਘ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …