53.25 ਲੱਖ ਨਾਲ ਲਗਾਈ ਵਾਟਰ ਸਪਲਾਈ ਦਾ ਕੀਤਾ ਨਿਰਮਾਣ
ਪਠਾਨਕੋਟ, 7 ਫਰਵਰੀ (ਪੰਜਾਬ ਪੋਸਟ ਬਿਊਰੋ) – ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ ਜਿਲ੍ਹਾ ਪਠਾਨਕੋਟ ਦੇ ਪਿੰਡ ਸਾਦੀਪੁਰ ਦੇ ਲੋਕਾਂ ਤੇ ਪੂਰੀ ਤਰ੍ਹਾਂ ਫਿੱਟ
ਬੈਠਦਾ ਹੈ ਪਿੰਡ ਵਿੱਚ ਲਗਾਈ ਜਲ ਸਪਲਾਈ ਹਰ ਘਰ ਵਿੱਚ ਪਾਣੀ ਪਹੁੰਚਾ ਰਹੀ ਹੈ ਅਤੇ ਜਲ ਸਪਲਾਈ ਦੀ ਵਿਵਸਥਾ ਲਈ ਇਹ ਪਿੰਡ ਜਿਲ੍ਹਾ ਪਠਾਨਕੋਟ ਲਈ ਰੋਲ ਮਾਡਲ ਬਣ ਗਿਆ ਹੈ ਕਰੀਬ ਇੱਕ ਸਾਲ ਵਿੱਚ ਪੰਚਾਇਤ ਕੋਲ ਵਾਟਰ ਸਪਲਾਈ ਖਾਤੇ ਵਿੱਚ 2 ਲੱਖ 3 ਹਜਾਰ ਰੁਪਏ ਦੀ ਸੇਵਿੰਗ ਹੈ ਅਤੇ ਹਰ ਘਰ ਆਪ ਹੀ ਸਮੇਂ ਤੇ ਪਾਣੀ ਦਾ ਬਿੱਲ ਜਮ੍ਹਾਂ ਕਰਵਾ ਦਿੰਦਾ ਹੈ ਪੰਪ ਅਪਰੇਟਰ ਰਾਕੇਸ ਕੁਮਾਰ ਦੇ ਕਾਰਜ ਦੀ ਪਿੰਡ ਨਿਵਾਸੀਆਂ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ ਵੀ ਪ੍ਰਸੰਸਾ ਕੀਤੀ ਜਾਂਦੀ ਹੈ।
ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਅਨੁਜ ਸ਼ਰਮਾ ਐਕਸੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪਠਾਨਕੋਟ ਨੇ ਦੱਸਿਆ ਕਿ ਪਿੰਡ ਸਾਦੀਪੁਰ ਵਿਖੇ 53.25 ਲੱਖ ਰੁਪਏ ਦੀ ਲਾਗਤ ਨਾਲ 50 ਹਜਾਰ ਲੀਟਰ ਦੀ ਜਲ ਸਪਲਾਈ ਲਗਾਈ ਗਈ ਹੈ।ਉਨ੍ਹਾਂ ਦੱਸਿਆ ਕਿ ਪਿੰਡ ਸਾਦੀਪੁਰ ਦੀ ਅਬਾਦੀ 1695 ਹੈ ਅਤੇ 365 ਘਰ ਹਨ।ਉਨ੍ਹਾਂ ਦੱਸਿਆ ਕਿ ਵਿਭਾਗ ਦੀ ਕਾਰਗੁਜਾਰੀ ਅਤੇ ਜੋਗਿੰਦਰ ਪਾਲ ਵਿਧਾਇਕ ਹਲਕਾ ਪਠਾਨਕੋਟ ਦੇ ਉਪਰਾਲਿਆਂ ਸਦਕਾ ਪਿੰਡ ਸਾਦੀਪੁਰ ਨੂੰ ਕਰੀਬ ਇੱਕ ਸਾਲ ਪਹਿਲਾ ਵਾਟਰ ਸਪਲਾਈ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ।ਇਸ ਤੋਂ ਪਹਿਲਾ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਨਿਰੰਤਰ ਜਲ ਸਪਲਾਈ ਮਿਲਣ ਕਰਕੇ ਲੋਕਾਂ ਵਿੰਚ ਖੁਸੀ ਦੀ ਲਹਿਰ ਹੈ।
ਪਿੰਡ ਸਾਦੀਪੁਰ ਦੀ ਸਰਪੰਚ ਪ੍ਰਭਾ ਮਿਨਹਾਸ ਨੇ ਦੱਸਿਆ ਕਿ ਜਲ ਸਪਲਾਈ ਲੱਗਣ ਤੋਂ ਪਹਿਲਾ ਪਿੰਡ ਸਾਦੀਪੁਰ ਨੂੰ ਨਜਦੀਕੀ ਪਿੰਡ ਤੋਂ ਪਾਣੀ ਦੀ ਸਪਲਾਈ ਦਿੱਤੀ ਗਈ ਸੀ ਅਤੇ ਲੋਕਾਂ ਤੱਕ ਪਾਣੀ ਪੂਰਨ ਤੋਰ ਤੇ ਨਹੀਂ ਪਹੁੰਚ ਰਿਹਾ ਸੀ।ਪਰ ਇਸ ਜਲ ਸਪਲਾਈ ਦੇ ਸੁਰੂ ਹੋਣ ਨਾਲ ਲੋਕ ਵਿਸ਼ੇਸ ਤੋਰ ‘ਤੇ ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਦੇ ਧੰਨਵਾਦੀ ਹਨ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੇਈਆ ਕਰਵਾਉਣ ਵਿੱਚ ਅਪਣਾ ਬਹੁਤ ਯੋਗਦਾਨ ਦਿੱਤਾ।ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਵੀ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਅਤੇ ਪਿੰਡ ਵਿੱਚ ਸਾਫ ਸਫਾਈ ਬਣਾਈ ਰੱਖਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।
Punjab Post Daily Online Newspaper & Print Media