84.26 ਲੱਖ ਲਾਗਤ ਵਾਲੀ ਲੈਬ ਮਾਰਚ 2021 ਤੱਕ ਹੋ ਹੋਵੇਗੀ ਤਿਆਰ-ਜਸਪ੍ਰੀਤ ਕੌਰ
ਸੰਗਰੂਰ, 8 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਤੱਤਾਂ ਦੀ ਗੁਣਵਤਾ ਦੀ ਜਾਂਚ ਲਈ ਸੰਗਰੂਰ ਵਿਖੇ ਵਿਸ਼ਸ਼ ਲੈਬੋਰਟਰੀ
ਦੀ ਉਸਾਰੀ ਕਰਵਾਈ ਜਾ ਰਹੀ ਹੈ।ਇਹ ਲੈਬ ਸਥਾਪਤ ਹੋਣ ਨਾਲ ਜਿਥੇ ਲੋਕਾਂ ਨੂੰ ਪਹਿਲਾਂ ਤੋਂ ਹੋਰ ਵਧੇਰੇ ਸਾਫ਼ ਸੁਥਰਾ ਅਤੇ ਸਵੱਛ ਪਾਣੀ ਮੁਹੱਈਆ ਹੋਵੇਗਾ, ਉਥੇ ਪਾਣੀ ਕਾਰਣ ਹੋਣ ਵਾਲੇ ਰੋਗਾਂ ਤੋਂ ਵੀ ਲਾਭ ਮਿਲੇਗਾ।ਜ਼ਿਲਾ ਸੰਗਰੂਰ ਦੇ ਪਿੰਡ ਚੱਠੇ ਸੇਖਵਾਂ ਦੇ ਨਿਰਭੈ ਸਿੰਘ ਅਤੇ ਪਿੰਡ ਅਕੌਈ ਸਾਹਿਬ ਦੇ ਦਰਸ਼ਨ ਸਿੰਘ ਨੇ ਦੱਸਿਆ ਕਿ ਜ਼ਿਲਾ ਪੱਧਰ ’ਤੇ ਬਣਨ ਵਾਲੀ ਇਸ ਲੈਬ ਦਾ ਸ਼ਹਿਰ ਵਾਸੀਆਂ ਦੇ ਨਾਲ-ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਕਾਫ਼ੀ ਲਾਭ ਹੋਵੇਗਾ।
ਨਿਰਭੈ ਸਿੰਘ ਨੇ ਦੱਸਿਆ ਕਿ ਸੰਗਰੂਰ ਵਿਖੇ ਪੁਰਾਣੀ ਨਗਰ ਕੌਂਸਲ ਦੇ ਸਾਹਮਣੇ ਜ਼ਿਲਾ ਪੱਧਰੀ ਮਲਟੀਲੈਬ ਦਾ ਕੰਮ ਪ੍ਰਗਤੀ ਅਧੀਨ ਹੈ।ਹਰ ਘਰ ਪਾਣੀ ਹਰ ਘਰ ਸਫ਼ਾਈ ਮੁਹਿੰਮ ਤਹਿਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲੈਬ ’ਚ ਪਾਣੀ ਦੇ ਟੀ.ਡੀ.ਐਸ, ਆਇਰਨ, ਕੈਲਸ਼ੀਅਮ, ਫਲੋਰਾਈਡ, ਮੈਗਨੀਸ਼ੀਅਮ, ਨਾਈਟਰੇਟ, ਸਲਫੇਟ, ਪੀ.ਐਚ, ਕੋਪਰ, ਲੈਂਡ, ਸੋਲੈਨੀਅਮ, ਕਰੋਮੀਅਮ, ਬੀ.ੳ.ਡੀ, ਸੀ.ੳ.ਡੀ ਆਦਿ ਦੀ ਜਾਂਚ ਕੀਤੀ ਜਾਵੇਗੀ।
ਪਿੰਡ ਅਕੌਈ ਦੇ ਦਰਸ਼ਨ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਵਾਟਰ ਵਰਕਸਾਂ ਅਤੇ ਪ੍ਰਾਈਵੇਟ ਸਾਧਨਾਂ ਤੋਂ ਪ੍ਰਾਪਤ ਪਾਣੀ ਦੇ ਸੈਂਪਲ ਵੀ ਉਚੇਚੇ ਤੌਰ ਤੇ ਟੈਸਟ ਕੀਤੇ ਜਾਣਗੇ, ਜਿਸ ਦੀ ਟੈਸਟਿੰਗ ਆਧੁਨਿਕ ਉਪਕਰਣਾਂ ਰਾਹੀ ਕੀਤੀ ਜਾਵੇਗੀ।ਪਿੰਡ ਦੇ ਵਸਨੀਕਾਂ ਵਲੋਂ ਪਾਣੀ ਦੀ ਜਾਂਚ ਲਈ ਬਣ ਰਹੀ ਲੈਬ ਲਈ ਵਾਟਰ ਸਪਲਾਈ ਵਿਭਾਗ ਪੰਜਾਬ ਅਤੇ ਰਾਜ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।
ਐਕਸ਼ੀਅਨ ਵਾਟਰ ਸਪਲਾਈ ਸ੍ਰੀਮਤੀ ਜਸਪ੍ਰੀਤ ਕੌਰ ਨੇ ਦੱਸਿਆ ਕਿ 84.26 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਲੈਬ ਦਾ ਲਗਭਗ 70 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।ਜਿਸ ਦੇ ਸਮੁੱਚੇ ਕੰਮ ਨੂੰ ਮਾਰਚ 2021 ਤੱਕ ਮੁਕੰਮਲ ਕਰ ਲਿਆ ਜਾਵੇਗਾ।ਉਨਾਂ ਕਿਹਾ ਕਿ ਲੈਬ ਟੈਸਟਾਂ ਲਈ ਆਨਲਾਈਨ ਰਿਕਾਰਡ ਰੱਖਣ ਲਈ ਇਕ ਵੱਖਰਾ ਸਾਫ਼ਟਵੇਅਰ (ਐਲ.ਆਈ.ਐਮ.ਐਸ ਲੈਬ ਇਨਫੋਰਮੇਸ਼ਨ ਮੈਨੇਜਮੈਂਟ ਸਿਸਟਮ) ਤਿਆਰ ਕਰਵਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਲੈਬੋਰਟਰੀ ਨੂੰ ਨੈਸ਼ਨਲ ਅੇਕਰੀਡੇਸ਼ਨ ਬੋਰਡ ਡੋਰ ਟੈਸਟਿੰਗ ਅਤੇ ਕੈਲੀਬਰੇਸ਼ਨ ਲੈਬਾਰਟਰੀਜ਼ (NABL) ਤੋਂ ਮਾਨਤਾ ਪ੍ਰਾਪਤ ਹੋਵੇਗੀ।
Punjab Post Daily Online Newspaper & Print Media