ਸੰਗਰੂਰ, 8 ਫਰਵਰੀ (ਜਗਸੀਰ ਲੌਂਗੋਵਾਲ) – ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਸਖੀ-ਵਨ ਸਟਾਪ ਸੈਂਟਰ ਪੀੜਤ ਔਰਤਾਂ ਲਈ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆ ਰਹੇ ਹਨ।ਸਖੀ-ਵਨ ਸਟਾਪ ਸੈਂਟਰ ਸੰਗਰੂਰ ਸੈਂਟਰ ਐਡਮਿਨਸਟਰੇਟਰ ਪੈਰਾ ਲੀਗਲ ਵਕੀਲ ਦੀਪਕ ਸਿੰਗਲਾ ਨੇ ਕਿਹਾ ਹੈ ਕਿ ਇਸ ਸਕੀਮ ਅਧੀਨ ਹੁਣ ਤੱਕ ਕਈ ਪੀੜਤ ਔਰਤਾਂ ਨੂੰ ਲਾਭ ਮਿਲ ਚੁੱਕਾ ਹੈ।ਇਥੇ ਕਿਸੇ ਵੀ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਸੁਰੱਖਿਆ ਦੇ ਨਾਲ ਹੀ ਕਿਸੇ ਬੇਸਹਾਰਾ ਨੂੰ ਪਨਾਹ ਦੇਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਉਨਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਸਰਕਾਰੀ ਹਸਪਤਾਲ ਸੰਗਰੂਰ ਵਲੋਂ ਸਖੀ ਵਨ ਸਟਾਪ ਸੈਂਟਰ ਵਿਖੇ ਬੇਸਹਾਰਾ ਲੜਕੀ ਦਾ ਕੇਸ ਭੇਜਿਆ ਗਿਆ ਸੀ।ਜਿਸ ਦੇ ਪਰਿਵਾਰ ਦਾ ਕੋਈ ਨਾਮ ਪਤਾ ਨਹੀ ਸੀ।ਸਖੀ-ਵਨ ਸਟਾਪ ਸੈਂਟਰ ਨੇ ਲੜਕੀ ਨਾਲ ਸੰਪਰਕ ਕਰਕੇ ਉਸ ਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ।ਪੀੜਤਾ ਦੇ ਦੱਸਣ ਅਨੁਸਾਰ ਉਹ ਜ਼ਿਲਾ ਫ਼ਿਰੋਜ਼ਪੁਰ ਦੀ ਵਸਨੀਕ ਸੀ, ਪਰੰਤੂ ਵਾਰਿਸਾਂ ਦੀ ਭਾਲ ਨਾ ਹੋ ਸਕੀ।
ਦੀਪਕ ਸਿੰਗਲਾ ਨੇ ਦੱਸਿਆ ਕਿ ਐਸ.ਡੀ.ਐਮ ਸੰਗਰੂਰ ਯਸ਼ਪਾਲ ਸ਼ਰਮਾ ਅਤੇ ਜ਼ਿਲਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਖੀ-ਵਨ ਸਟਾਪ ਸੈਂਟਰ ਸੰਗਰੂਰ ਤੋਂੇ ਕੇਸ ਵਰਕਰ ਗੁਰਵਿੰਦਰ ਕੌਰ, ਆਈ.ਟੀ.ਸਟਾਫ ਨਜ਼ੀਰ ਮੁਹੰਮਦ ਅਤੇ ਥਾਣਾ ਸਿਟੀ ਸੰਗਰੂਰ ਦੀ ਮਹਿਲਾ ਮਿੱਤਰ ਵਲੋਂ ਲੜਕੀ ਨੂੰ ਐਮਬੂਲੈਂਸ ਰਾਹੀਂ ਸਟੇਟ ਆਫਟਰ ਕੇਅਰ ਹੋਮ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ, ਜਿਥੇ ਉਹ ਸੁਰੱਖਿਅਤ ਹੈ।
Check Also
ਖਾਲਸਾ ਕਾਲਜ ਵਿਖੇ ਪ੍ਰੇਰਨਾ ਚੁਣੌਤੀਆਂ ਅਤੇ ਨੀਤੀ ਨਿਰਮਾਣ ਵਿਸ਼ੇ ’ਤੇ ਗੈਸਟ ਲੈਕਚਰ
ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ …