Wednesday, April 22, 2026

ਲੋਕਲ ਰੈਂਕ/ਸਬ ਇੰਸਪੈਕਟਰ ਕੀਤਾ ਜ਼ਬਰੀ ਸੇਵਾਮੁਕਤ – ਸੀਨੀਅਰ ਕਪਤਾਨ ਪੁਲਿਸ

ਪਠਾਨਕੋਟ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਗੁਲਨੀਤ ਸਿੰਘ ਖੁਰਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕਲ ਰੈਂਕ/ਸਬ ਇੰਸਪੈਕਟਰ ਗੋਬਿੰਦ ਪ੍ਰਸ਼ਾਦ ਨੰਬਰ 1018/ ਗੁਰਦਾਸਪੁਰ ਦੇ ਵਿਰੁੱਧ ਮੁਕੱਦਮਾ ਨੰਬਰ 3 ਮਿਤੀ 12.01.2021 ਜੁਰਮ 07 ਪੀ.ਸੀ ਐਕਟ 1988 ਐਜ ਅਮੈਂਡਿਡ ਬਾਏ ਪੀ.ਸੀ ਅਮੈਂਡਮੈਂਟ ਐਕਟ-2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦਰਜ ਹੋਇਆ ਸੀ।ਲੋਕਲ ਰੈਂਕ/ਸਬ ਇੰਸਪੈਕਟਰ ਗੋਬਿੰਦ ਪ੍ਰਸ਼ਾਦ ਨੰਬਰ 1018/ਗੁਰਦਾਸਪੁਰ ਦੇ ਵਿਰੁੱਧ ਉਕਤ ਮੁਕੱਦਮਾ ਸੰਗੀਨ ਜ਼ੁਰਮ ਤਹਿਤ ਦਰਜ਼ ਹੈ, ਜੋ ਕਿ ਮਹਿਕਮਾ ਪੁਲਿਸ ਦੇ ਨਿਯਮਾਂ ਅਤੇ ਅਨੁਸ਼ਾਸਨ ਦੇ ਖਿਲਾਫ ਹੈ।ਇਸ ਦਾ ਮਹਿਕਮਾ ਪੁਲਿਸ ਦਾ ਮੈਂਬਰ ਰਹਿਣਾ ਲੋਕ ਹਿੱਤ ਵਿੱਚ ਨਹੀਂ ਹੈ। ਇਸ ਸਬੰਧੀ ਪੰਜਾਬ ਸਰਕਾਰ ਅਤੇ ਸੀਨੀਅਰ ਅਫਸਰਾ ਵਲੋ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਸਬ ਇੰਸਪੈਕਟਰ ਗੋਬਿੰਦ ਪ੍ਰਸ਼ਾਦ ਨੰਬਰ 1018/ ਗੁਰਦਾਸਪੁਰ ਨੂੰ ਹੁਕਮ ਨੰਬਰ 5250-59/ਈ.ਬੀ ਮਿਤੀ 09-02-2021 ਅਨੁਸਾਰ ਮਿਤੀ 08-02-2021 ਤੋਂ ਮਹਿਕਮਾ ਪੁਲਿਸ ਵਿੱਚ ਲੋਕਲ ਰੈਂਕ/ਸਬ ਇੰਸਪੈਕਟਰ ਦੇ ਅਹੁੱਦੇ ਤੋਂ ਜ਼ਬਰੀ ਸੇਵਾਮੁਕਤ ਕੀਤਾ ਗਿਆ ਹੈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …