ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਅੰਡਰ-19 ਏ.ਜੀ.ਏ ਗੋਲਡ ਕੱਪ ਪੀ.ਸੀ.ਏ ਪ੍ਰਵਾਨਿਤ ਕ੍ਰਿਕਟ ਟੂਰਨਾਮੈਂਟ ਦੇ ਚੌਥੇ ਦਿਨ ਗਾਂਧੀ ਗਰਾਉਂਡ ਅਤੇ ਅਮਨਦੀਪ ਕ੍ਰਿਕਟ ਗਰਾਉਂਡ ਵਿਖੇ 2 ਮੈਚ ਖੇਡੇ ਗਏ।ਜਸਬੀਰ ਸਿੰਘ ਮੈਚ ਰੈਫਰੀ ਪੀ.ਸੀ.ਏ ਗਾਂਧੀ ਗਰਾਊਂਡ ਅਤੇ ਅਸ਼ੋਕ ਸਿੰਘ ਏਅਰ ਇੰਡੀਆ ਏਅਰਪੋਰਟ ਮੈਨੇਜਰ ਤੇ ਸਾਬਕਾ ਹਰਿਆਣਾ ਰਣਜੀ ਟਰਾਫੀ ਖਿਡਾਰੀ ਅਮਨਦੀਪ ਕ੍ਰਿਕਟ ਗਰਾਉਂਡ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ।
ਪੂਲ ਬੀ-7ਵਾਂ ਮੈਚ ਅੰਡਰ-19 ਜਿਲ੍ਹਾ ਟੀਮ ਅੰਮ੍ਰਿਤਸਰ ਅਤੇ ਮਾਝਾ ਹੀਰੋਜ਼ ਦੇ ਵਿਚਕਾਰ ਗਾਂਧੀ ਗਰਾਉਂਡ ਵਿਖੇ ਹੋਇਆ।ਅੰਮ੍ਰਿਤਸਰ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 40 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 326 ਦੌੜਾਂ ਬਣਾਈਆਂ।ਅੰਮ੍ਰਿਤਸਰ ਟੀਮ ਦੇ ਸਾਰਥਕ ਸ਼ਰਮਾ ਨੇ 134 ਦੌੜਾਂ ਬਣਾਈਆਂ।ਉਸ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।
ਮਾਝਾ ਹੀਰੋਜ਼ ਨੇ 22.3 ਓਵਰਾਂ ਵਿਚ 10 ਵਿਕਟਾਂ ਗੁਆ ਕੇ 91 ਦੌੜਾਂ ਬਣਾਈਆਂ।ਇਸ ਤਰਾਂ ਅੰਮ੍ਰਿਤਸਰ ਦੀ ਟੀਮ 235 ਦੌੜਾਂ ਨਾਲ ਜੇਤੂ ਰਹੀ।ਮਨਰੂਪ ਸਿੰਘ ਨੇ 5 ਵਿਕਟਾਂ ਲਈਆਂ ।
8ਵਾਂ ਮੈਚ ਅਮਨਦੀਪ ਕ੍ਰਿਕਟ ਗਰਾਉਂਡ ਵਿਖੇ ਪਟਿਆਲਾ ਅਤੇ ਮਾਲਵਾ ਹੀਰੋਜ਼ ਦੀਆਂ ਅੰਡਰ-19 ਜਿਲ੍ਹਾ ਟੀਮਾਂ ਦਰਮਿਆਨ ਖੇਡਿਆ ਗਿਆ।ਮਾਲਵਾ ਹੀਰੋਜ਼ ਦੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 21.4 ਓਵਰਾਂ ਵਿੱਚ 45 ਦੌੜਾਂ ਬਣਾਈਆਂ।ਪਟਿਆਲਾ ਟੀਮ ਦੇ ਈਮਾਨਜੋਤ ਨੂੰ ਮੈਨ ਆਫ ਦਾ ਮੈਚ ਦਿੱਤਾ ਗਿਆ।ਜਿਸ ਨੇ 1.4 ਓਵਰਾਂ ਵਿਚ ਇੱਕ ਦੌੜ ਪਿੱਛੇ 4 ਵਿਕਟਾਂ ਲਈਆਂ।ਪਟਿਆਲਾ ਦੀ ਟੀਮ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ।
ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ ਸਕੱਤਰ ਏ.ਜੀ.ਏ ਨੇ ਕਿਹਾ ਕਿ ਅਜਿਹੇ ਖੇਡ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਬਹੁਤ ਮਹੱਤਵਪੂਰਣ ਹੈ।ਜਿਸ ਨਾਲ ਉਭਰ ਰਹੇ ਖਿਡਾਰੀਆਂ ਨੂੰ ਆਪਣੀ ਖੇਡ ਸੁਧਾਰਨ ਅਤੇ ਬਿਹਤਰ ਬਣਾਉਣ ਲਈ ਇੱਕ ਵਿਸ਼ਵ ਪੱਧਰੀ ਪਲੇਟਫਾਰਮ ਮਿਲਦਾ ਹੈ।
ਜਿਕਰਯੋਗ ਹੈ ਕਿ ਅੰਡਰ-19 ਏ.ਜੀ.ਏ ਗੋਲਡ ਕੱਪ ਪੀ.ਸੀ.ਏ ਪ੍ਰਵਾਨਿਤ ਕ੍ਰਿਕਟ ਟੂਰਨਾਮੈਂਟ 6 ਫਰਵਰੀ ਤੋਂ 14 ਫਰਵਰੀ ਤੱਕ ਅੰਮ੍ਰਿਤਸਰ ਵਿਖੇ ਟ੍ਰਾਈਡੈਂਟ ਗਰੁੱਪ ਅਤੇ ਅਮਨਦੀਪ ਗਰੁੱਪ ਆਫ਼ ਹਸਪਤਾਲਾਂ ਦੇ ਸਹਿਯੋਗ ਨਾਲ ਹੈ।
Check Also
ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ
ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – …