Saturday, September 26, 2026

ਜੂਮ ਐਪ ਰਾਹੀਂ ਕੀਤੀ ਗਈ ਵਿਦਿਆਰਥੀਆਂ ਦੀ ਗਾਈਡੈਂਸ ਕੋਂਸਲਿੰਗ

ਪਠਾਨਕੋਟ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਹਰੇਕ ਜਿਲ੍ਹੇ ਵਿੱਚ ਖੋਲ੍ਹੇ ਗਏ ਜਿਲ੍ਹਾ ਰੋਜ਼ਗਾਰ ਬਿਉਰੋ ਰਾਹੀਂ ਜਿਲ੍ਹੇ ਵਿਚ ਪੈਂਦੇ ਹਰੇਕ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਜ਼ੂਮ ਐਪ ਰਾਹੀਂ ਉਹਨਾਂ ਦੇ ਭਵਿੱਖ ਲਈ ਕੈਰੀਅਰ ਕੋਂਸਲਿੰਗ ਕੀਤੀ ਜਾ ਰਹੀ ਹੈ।ਇਹ ਪ੍ਰਗਟਾਵਾ ਕਰਦਿਆਂ ਗੁਰਮੇਲ ਸਿੰਘ ਜਿਲ੍ਹਾ ਰੋਜਗਾਰ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਕੋਵਿਡ-19 ਦੋਰਾਨ ਜਿਵੇਂ ਪੂਰੇ ਵਿਸ਼ਵ ਨੂੰ ਕੋਰਨਾ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮਹਾਂਮਾਰੀ ਨੇ ਜਿਥੇ ਲੋਕਾਂ ਨੂੰ ਆਰਥਿਕ ਹਾਨੀ ਪਹੁੰਚਾਈ ਹੈ, ਉਥੇ ਹੀ ਸਕੂਲਾਂ, ਕਾਲਜਾਂ ਆਦਿ ਵਿਚ ਪੜ੍ਹ ਰਹੇ ਵਿਦਿਆਰਥੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ।ਆਚਰਨ ਨੂੰ ਸਿਰਜਨ ਵਿਚ ਰੁਕਾਵਟ ਪਾਈ ਹੈ।ਇਸ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਹਰੇਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨੂੰ ਹੁਕਮ ਦਿੱਤੇ ਗਏ ਕਿ ਅਪਣੇ-ਅਪਣੇ ਜਿਲ੍ਹਿਆਂ ਵਿੱਚ ਆਉਂਦੇ ਸਕੂਲ, ਕਾਲਜਾਂ ਆਦਿ ਦੇ ਵਿਦਿਆਰਥੀਆਂ ਦੀ ਜੂਮ ਐਪ ਰਾਹੀਂ ਕੈਰੀਅਰ ਕਾਉਂਸਲਿੰਗ ਕੀਤੀ ਜਾਵੇ।
                     ਇਸ ਮੁਹਿੰਮ ਤਹਿਤ ਪਲੇਸਮੈਂਟ ਅਫਸਰ ਰਕੇਸ਼ ਕੁਮਾਰ ਵਲੋਂ ਉਬਰਾਏ ਰੋਜ਼ ਪਬਲਿਕ ਸਕੂਲ ਨੰਗਲਭੂਰ ਅਤੇ ਜੇ ਐਮ.ਆਰ ਇੰਟਰਨੈਸ਼ਨ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਦੀ ਆਨਲਾਈਨ ਕੈਰੀਅਰ ਕਾਉਂਸਲਿੰਗ ਕੀਤੀ ਗਈ।ਇਸ ਵੈਬੀਨਾਰ ਵਿੱਚ ਕੁੱਲ 35 ਪ੍ਰਾਰਥੀਆਂ ਨੇ ਹਿੱਸਾ ਲਿਆ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …