ਅੰਮ੍ਰਿਤਸਰ, 10 ਫਰਵਰੀ (ਜਗਦੀਪ ਸਿੰਘ) – ਮਾਨਾਂਵਾਲਾ ਰੇਲ ਦੇ ਮੁੱਖ ਅਧਿਕਾਰੀ ਵਿਨੋਦ ਕੁਮਾਰ ਦੀ ਸੇਵਾਮੁਕਤੀ ’ਤੇ ਆਯੋਜਿਤ ਵਿਦਾਇਗੀ ਪਾਰਟੀ ਦੋਰਾਨ
ਮਾਨਾਂਵਾਲਾ ਸਟੇਸ਼ਨ ਸੁਪਰਡੈਂਟ ਅਨੁਰਾਗ ਸ਼ਰਮਾ, ਹਰਪਿੰਦਰ ਸਿੰਘ ਅਤੇ ਅੰਮ੍ਰਿਤਸਰ ਸਟੇਸ਼ਨ ਤੋਂ ਕੁਲਵਿੰਦਰ ਸਿੰਘ ਵਲੋਂ ਉਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅਨੁਰਾਗ ਸ਼ਰਮਾ ਨੇ ਰੇਲ ਅਧਿਕਾਰੀ ਵਿਨੋਦ ਕੁਮਾਰ ਵਲੋਂ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨਾਂ ਦਾ ਜੀਵਨ ਖੁਸ਼ੀਆਂ ਭਰਪੂਰ ਰਹਿਣ ਦੀ ਕਾਮਨਾ ਕੀਤੀ।
ਸੇਵਾ ਮੁਕਤ ਹੋਏ ਵਿਨੋਦ ਕੁਮਾਰ ਨੇ ਸੀਨੀਅਰ ਅਧਿਕਾਰੀਆਂ ਤੇ ਸਟਾਫ਼ ਦਾ ਧੰਨਵਾਦ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media