Friday, September 25, 2026

ਪੱਤਰਕਾਰ ਰਾਮਪੁਰਾ ਤੇ ਬਾਲ ਲੇਖਕ ਖੁਰਮਣੀਆਂ ਦਾ ਸਨਮਾਨ 12 ਨੂੰ

ਅੰਮ੍ਰਿਤਸਰ, 10 ਫਰਵਰੀ (ਖੁਰਮਣੀਆਂ) – ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ ਛੇਹਰਟਾ ਵਲੋਂ ਸੀਨੀਅਰ ਪੱਤਰਕਾਰ ਤੇ ਕਲਾਕਾਰ ਰਮੇਸ਼ ਰਾਮਪੁਰਾ ਅਤੇ ਪੱਤਰਕਾਰ ਤੇ ਬਾਲ ਲੇਖਕ ਸੁਖਬੀਰ ਸਿੰਘ ਖੁਰਮਣੀਆਂ ਦਾ ਸਨਮਾਨ 12 ਫਰਵਰੀ ਨੂੰ ਸੰਗਰਾਂਦ ਦੇ ਦਿਹਾੜੇ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਸ ਸਕੱਤਰ ਮਨਮੋਹਨ ਸਿੰਘ ਬਾਸਰਕੇ ਨੇ ਦੱਸਿਆ ਕਿ ਇਹ ਫੈਸਲਾ ਕਮੇਟੀ ਵਲੋਂ ਮੰਗਲ ਸਿੰਘ ਢੋਟੀਆਂ ਪ੍ਰਧਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ।ਜਿਸ ਵਿਚ ਪ੍ਰਿੰਸੀਪਲ ਜਗਦੀਸ਼ ਸਿੰਘ ਸੈਕਟਰੀ, ਨਰਿੰਦਰ ਸਿੰਘ ਨੋਨੀ ਸੀਨੀਅਰ ਮੀਤ ਪ੍ਰਧਾਨ, ਕੈਪਟਨ ਜੋਗਿੰਦਰ ਸਿੰਘ, ਮਨਮੋਹਨ ਸਿੰਘ ਬਾਸਰਕੇ, ਧਰਮਿੰਦਰ ਸਿੰਘ ਬਿੱਟੂ, ਅਮਰੀਕ ਸਿੰਘ, ਹਰਦੇਵ ਸਿੰਘ ਰਟੋਲ, ਬਲਦੇਵ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ ਵਿਰਕ, ਹਰਦੇਵ ਸਿੰਘ ਰੂਪੋਵਾਲੀ, ਹਰਬੰਸ ਸਿੰਘ ਪ੍ਰਿੰਸ, ਪਰਮਜੀਤ ਸਿੰਘ ਪੰਮਾ, ਜਤਿੰਦਰ ਸਿੰਘ ਕੁੱਕੂ ਅਤੇ ਕੈਪਟਨ ਪਲਵਿੰਦਰ ਸਿੰਘ ਪੰਨੂੰ ਹਾਜ਼ਰ ਸਨ।
                        ਉਨਾਂ ਕਿਹਾ ਕਿ ਰਮੇਸ਼ ਰਾਮਪੁਰਾ ਦਾ ਸਨਮਾਨ ਪੱਤਰਕਾਰੀ ਅਤੇ ਸੁਖਬੀਰ ਸਿੰਘ ਖੁਰਮਣੀਆਂ ਦਾ ਸਨਮਾਨ ਸਾਹਿਤ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਕੀਤਾ ਜਾ ਰਿਹਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …