ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਨੀ ਸਾਹਿਬ ਵਿਖੇ
8 ਤੋਂ 12 ਫਰਵਰੀ ਤੱਕ ਪੰਜ ਦਿਨਾ ਸਲਾਨਾ ਟ੍ਰੇਨਿੰਗ ਕੈਂਪ ਲਗਾਇਆ ਗਿਆ ਹੈ।ਇਸ ਦੌਰਾਨ ਬ੍ਰਿਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ ਅੰਮ੍ਰਿਤਸਰ ਗਰੁੱਪ ਵਲੋਂ ਇਸ ਕੈਂਪ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਉਨਾਂ ਦਾ ਸਵਾਗਤ ਕੈਂਪ ਵਿੱਚ ਪਹੁੰਚਣ ਤੇ ਕਰਨਲ ਰਵੀਦੀਪ ਸਿੰਘ ਕਮਾਂਡਿੰਗ ਅਫ਼ਸਰ-ਕਮ-ਕੈਂਪ ਕਮਾਂਡੈਂਟ ਨੇ ਕੀਤਾ।ਉਨਾਂ ਨੇ ਕੈਂਪ ਵਿਖੇ ਪਹੁੰਚ ਕੇ ਕਵਾਟਰ ਗਾਰਡ ਤੋਂ ਸ਼ਾਨਦਾਰ ਸਲਾਮੀ ਲਈ, ਇਸ ਉਪਰੰਤ ਕੈਂਪ ਬਰੀਫਿੰਗ ਕੀਤੀ ਗਈ।ਇਸ ਕੈਂਪ ਵਿਚ ਲਗਭਗ 300 ਕੈਡਿਟ ਅਲੱਗ-ਅਲੱਗ ਸਕੂਲਾਂ, ਕਾਲਜਾਂ ਅਤੇ ਅਦਾਰਿਆਂ ਤੋਂ ਭਾਗ ਲੈ ਰਹੇ ਹਨ। ਇਨਾਂ ਕੈਡਿਟਾਂ ਨੂੰ ਬੀ ਅਤੇ ਸੀ ਸਰਟੀਫਿਕੇਟ ਦੀ ਤਿਆਰੀ ਕਰਵਾਈ ਜਾ ਰਹੀ ਹੈ।ਕੈਂਪ ਵਿੱਚ ਸਰੀਰਕ ਅਭਿਆਸ ਦੇ ਨਾਲ ਡਰਿਲ, ਹਥਿਆਰਾਂ ਦੀ ਸਿਖਲਾਈ ਆਦਿ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।ਇਹ ਸਭ ਕਰੋਨਾ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ।
ਬ੍ਰਿਗੇਡੀਅਰ ਰੋਹਿਤ ਕੁਮਾਰ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਦੇਸ਼ ਦੀ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ।ਉਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਐਨ.ਸੀ.ਸੀ ਏ, ਬੀ ਅਤੇ ਸੀ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਕੈਡਿਟਾਂ ਨੂੰ ਵੱਖ-ਵੱਖ ਪ੍ਰਕਾਰ ਦੀਆਂ ਨੌਕਰੀਆਂ ‘ਚ ਰਾਖਵਾਂ ਕੋਟਾ ਵਧਾਇਆ ਜਾਵੇਗਾ।
ਇਸ ਮੌਕੇ ਡਿਪਟੀ ਕੈਂਪ ਕਮਾਂਡੈਂਟ ਲੈਫ. ਕਰਨਲ ਪਰਮਜੀਤ ਸਿੰਘ, ਲੈਫ਼. ਅਨਿਲ ਕੁਮਾਰ, ਲੈਫ. ਸੁਖਪਾਲ ਸਿੰਘ ਸੰਧੂ, ਲੈਫ. ਤਲਵਿੰਦਰ ਸਿੰਘ, ਲੈਫ. ਪ੍ਰਦੀਪ ਕੁਮਾਰ, ਐਸ.ਐਮ ਗੁਰਦੀਪ ਸਿੰਘ, ਬੀ.ਐਚ.ਐਮ ਮੇਜਰ ਸਿੰਘ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media