Tuesday, September 29, 2026

ਨਾਦ ਪ੍ਰਗਾਸੁ ਵਲੋਂ ਛੇਵੇਂ ਅੰਮ੍ਰਿਤਸਰ ਸਾਹਿਤ ਉਤਸਵ-2021 ਦੇ ਆਯੋਜਨ ਦਾ ਐਲਾਨ

ਸੈਮੀਨਾਰ, ਕਵੀ ਦਰਬਾਰ, ਬਸੰਤ ਰਾਗ ਗਾਇਨ ਅਤੇ ਫਿਲਮ ਪੇਸ਼ਕਾਰੀ ਹੋਣਗੇ ਆਕਰਸ਼ਣ ਦਾ ਕੇਂਦਰ

ਅੰਮ੍ਰਿਤਸਰ, 13 ਫਰਵਰੀ (ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਇਸ ਵਾਰ 6ਵਾਂ ਅੰਮ੍ਰਿਤਸਰ ਸਾਹਿਤ ਉਤਸਵ-2021 ਮਿਤੀ 24, 25, ਅਤੇ 26 ਫਰਵਰੀ ਨੂੰ ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿਚ ਸੈਮੀਨਾਰ, ਪੈਨਲ ਡਿਸਕਸ਼ਨ, ਬਸੰਤ ਰਾਗ ਗਾਇਨ, ਫਿਲਮ ਪੇਸ਼ਕਾਰੀ, ‘ਚੜ੍ਹਿਆ ਬਸੰਤ’ ਕਵੀ ਦਰਬਾਰ ਤੋਂ ਇਲਾਵਾ ਵੱਖ ਵੱਖ ਪੁਸਤਕ ਅਤੇ ਪੁਸਤਕ ਪ੍ਰਦਰਸ਼ਨੀਆਂ ਸਜਾਈਆਂ ਜਾ ਰਹੀਆਂ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੇ ਸਕੱਤਰ ਵਰਿੰਦਰਪਾਲ ਸਿੰਘ ਵੱਲੋਂ ਜਾਰੀ ਬਿਆਨ ਵਿਚ ਕੀਤਾ ਗਿਆ।ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਪੰਜਾਬੀ ਸਾਹਿਤ ਅਤੇ ਚਿੰਤਨ ਦੇ ਖੇਤਰਾਂ ਵਿਚ ਕਾਰਜਸ਼ੀਲ ਸਿਖਿਆ ਸਾਸ਼ਤਰੀ, ਵਿਦਵਾਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀਆਂ ਦੇਸ਼ ਦੀਆਂ ਵੱਖ-ਵੱਖ ਅਕਾਦਮਿਕ ਸੰਸਥਾਵਾਂ ਤੋਂ ਸ਼ਾਮਿਲ ਹੋ ਰਹੇ ਹਨ।
                       ਇਸ ਵਾਰ ਦੇ ਸਾਹਿਤ ਉਸਤਵ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੋਂ ਇਲਾਵਾ ਵੱਖ-ਵੱਖ ਸਿਖਿਆ ਸ਼ਾਸਤਰੀਆਂ ਦੇ ਸੰਵਾਦ ਦਾ ਆਯੋਜਨ ਕੀਤਾ ਜਾਵੇਗਾ ਜਿਸ ਦਾ ਵਿਸ਼ਾ ਪੰਜਾਬੀ ਕਿਸਾਨੀ ਦੇ ਜ਼ਮੀਨੀ ਅਤੇ ਰਿਸ਼ਤਿਆਂ ਵਿਚ ਸੰਕਟ ਨਾਲ ਸਬੰਧਤ ਹੋਵੇਗਾ।ਦੂਸਰੇ ਦਿਨ ਦਰਸ਼ਨ ਅਤੇ ਸਾਹਿਤ ਦੀ ਸੁਹਜਸ਼ਾਸਤਰੀ ਅੰਤਰ-ਕਿਰਿਆ ਨਾਲ ਸਬੰਧੰਤ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਸਾਹਿਤ ਉਤਸਵ ਦੇ ਚੌਥੇ ਸਮਾਗਮ ਵਿਚ ਕਾਵਿ ‘ਚ ਸਿਰਜਣਾਤਮਕ ਪ੍ਰੀਕ੍ਰਿਆ ਦੇ ਵਿਸ਼ੇ ਵਿੱਚ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਵਿਦਵਾਨ ਵਿਸ਼ੇ ਨਾਲ ਸਬਧੰਤ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਉਪਰੰਤ ਰਾਜੀਵ ਕੁਮਾਰ ਦੁਆਰਾ ਨਿਰਦੇਸ਼ਤ ਫਿਲਮ ‘ਚੰਮ’ ਵੀ ਦਿਖਾਈ ਜਾ ਰਹੀ ਹੈ। ਤੀਜੇ ਅਤੇ ਆਖਰੀ ਦਿਨ ਬਸੰਤ ਰਾਗ ਦੇ ਗਾਇਨ ਤੋਂ ਇਲਾਵਾ ਪੰਜਾਬੀ, ਗੋਜਰੀ, ਡੋਗਰੀ ਅਤੇ ਪਹਾੜੀ ਦੇ ਪ੍ਰਮੁੱਖ ਕਵੀ ਆਪਣੀਆਂ ਨਜ਼ਮਾਂ ਪੇਸ਼ ਕਰਨਗੇ।
                    ਇਸ ਤੋਂ ਇਲਾਵਾ ਲੱਕੜ ਕਾਰਾਗਰੀ, ਚਿਤਰਕਲਾ, ਫੋਟੋਗ੍ਰਾਫੀ, ਕੈਲੀਗ੍ਰਾਫੀ ਅਤੇ ਤੰਤੀ ਸਾਜ਼ਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਇਸ ਸਮੇਂ ਵਿਦਿਆਰਥੀਆਂ ਅਤੇ ਪਾਠਕਾਂ ਨੂੰ ਕਿਫਾਇਤੀ ਕੀਮਤਾਂ ‘ਤੇ ਵਿਸ਼ਵ ਸਾਹਿਤ ਵੀ ਮੁਹਈਆ ਕਰਵਾਇਆ ਜਾਵੇੁਗਾ।
                   ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸਾਹਿਤ ਉਤਸਵ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੁਆਰਾ ਸੰਚਾਲਤ ਕੀਤੀ ਜਾ ਰਹੀ ਸੰਸਥਾ ਨਾਦ ਪ੍ਰਗਾਸੁ ਦਾ ਸਾਲਾਨਾ ਉਤਸਵ ਹੈ, ਜਿਸ ਦਾ ਸਮੁੱਚਾ ਪ੍ਰਬੰਧ ਵਿਦਿਆਰਥੀਆਂ ਅਤੇ ਖੋਜਾਰਥੀਆਂ ਵੱਲੋਂ ਕੀਤਾ ਜਾਂਦਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …