Friday, August 28, 2026

ਆਰਗੈਨਿਕ ਫਾਰਮਰਜ਼ ਮਾਰਕੀਟ ਦਾ ਸੁਭਆਰੰਭ

ਅੰਮ੍ਰਿਤਸਰ, 16 ਫਰਵਰੀ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਬੀ-ਬਲਾਕ ਰਣਜੀਤ ਐਵੀਨਿਊ ਵਿਖੇ ‘ਦਿਲਬੀਰ ਫਾਊਂਡੇਸ਼ਨ’ ਵਲੋਂ ਬਸੰਤ ਉਤਸਵ ਦੇ ਮੱਦੇਨਜ਼ਰ ਆਰਗੈਨਿਕ ਫਾਰਮਰਜ਼ ਮਾਰਕਿਟ ਦਾ ਸੁਭਆਰੰਭ ਕੀਤਾ ਗਿਆ।ਇਸ ਆਰਗੈਨਿਕ ਫਾਰਮਰਜ਼ ਮਾਰਕਿਟ ਵਿਚ ਆਰਗੈਨਿਕ ਸਬਜ਼ੀਆਂ, ਫਲਾਂ ਅਤੇ ਹੋਰ ਖੇਤੀ ਉਦਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ।ਵੱਖ-ਵੱਖ ਸਟਾਲਾਂ ਦੇ ਆਰਗੈਨਿਗਕ ਉਦਪਾਦਨਾਂ ਵਿਚ ਮੇਅਰ ਅਤੇ ਕਮਿਸ਼ਨਰ ਵਲੋਂ ਵਿਸ਼ੇਸ਼ ਰੂਚੀ ਦਰਸ਼ਾਈ ਗਈ ਅਤੇ ਉਹਨਾਂ ਇਸ ਪ੍ਰਦਰਸ਼ਨੀ ਦੇ ਆਯੌਜਕਾਂ ਨੂੰ ਵਧਾਈ ਦਿੱਤੇ ਉਹਨਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਉਹਨਾਂ ਦੀ ਸ਼ਲਾਘਾ ਕੀਤੀ ਗਈ।ਮੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਖਾਦ-ਪਦਾਰਥਾਂ ਵਿਚ ਰਸਾਇਕ ਖਾਦਾਂ ਦੀ ਵਰਤੋਂ ਬਹੁਤ ਜਿਆਦਾ ਵਧ ਗਈ ਹੈ, ਜੋਕਿ ਇਨਸਾਨੀ ਜੀਵਨ ਲਈ ਬੜੀ ਨੁਕਸਾਨਦੇਹ ਹੈ ਅੱਜ ਲੋੜ ਹੈ ਆਰਗੈਨਿਕ ਖਾਦ ਪਦਾਰਥਾਂ ਦੀ ਜਿਨ੍ਹਾਂ ਵੱਲ ਲੋਕਾਂ ਦਾ ਬਹੁਤ ਰੁਝਾਣ ਦੇਖਿਆ ਗਿਆ ਹੈ।ਜਿਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਜਟਿਲ ਬਿਮਾਰੀਆਂ ਤੋਂ ਰੋਕਥਾਮ ਹੋ ਸਕਦੀ ਹੈ।
                   ‘ਦਿਲਬੀਰ ਫਾਊਂਡੇਸ਼ਨ’ ਵਲੋਂ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਨੂੰ ਨਗਰ ਨਿਗਮ ਵਲੋਂ ਸ਼ਹਿਰ ਦੀ ਬੇਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ “ਅਰਥ ਡੇਅ ਨੈਟਵਰਕ ਐਵਾਰਡ” ਨਾਲ ਨਿਵਾਜ਼ਿਆ ਗਿਆ।ਇਸ ਪ੍ਰਦਰਸ਼ਨੀ ਵਿਚ ਦਿਲਬੀਰ ਫਾਉਂਡੇਸ਼ਨ ਦੇ ਗੁਣਬੀਰ ਸਿੰਘ, ਟੀਮ ਫਤਿਹ ਦੇ ਤਰੁਣਦੀਪ ਸਿੰਘ ਘੁੰਮਣ, ਮੀਰੀਪੀਰੀ ਅਕੈਡਮੀ ਦੇ ਪ੍ਰਿੰਸੀਪਲ ਕਿਰਨਦੀਪ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …