Thursday, April 16, 2026

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ‘ਕੈਂਸਰ ਡੇਅ’ ਮਨਾਇਆ ਗਿਆ

ਅੰਮ੍ਰਿਤਸਰ, 16 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀ ਵਿੱਦਿਅਕ ਸੰਸਥਾ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਵਰਲਡਜ਼ ਕੈਂਸਰ ਡੇਅ’ ਦੇ ਸਬੰਧ ’ਚ ਸਮਾਰੋਹ ਕਰਵਾਇਆ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੀ ਅਗਵਾਈ ਹੇਠ ਕਰਵਾਏ ਗਏ।ਇਸ ਪ੍ਰੋਗਰਾਮ ’ਚ ਸਮੂਹ ਸਾਇੰਸ ਵਿਸ਼ੇ ਦੀਆਂ ਅਧਿਆਪਕਾਵਾਂ ਦੁਆਰਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਜਾਗਰੂਕ ਕੀਤਾ ਗਿਆ।
                ਪ੍ਰਿੰ: ਨਾਗਪਾਲ ਨੇ ਕਿਹਾ ਕਿ ‘ਵਰਲਡਜ਼ ਕੈਂਸਰ ਡੇਅ’ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਸਹੀ ਜੀਵਨ ਜਾਂਚ ਅਤੇ ਠੀਕ ਖਾਣ ਪੀਣ ਦੇ ਢੰਗਾਂ ਬਾਰੇ ਦੱਸਿਆ।ਉਨਾਂ ਨੇ ਪੁਰਾਣੇ ਸੱਭਿਆਚਾਰ ਨੂੰ ਤਰਜ਼ੀਹ ਦਿੰਦਿਆਂ ਵਿਦਿਆਰਥਣਾਂ ਤੋਂ ਇਹ ਵਾਅਦਾ ਵੀ ਲਿਆ ਕਿ ਉਹ ਰੋਜ਼ਾਨਾ ਸੈਰ ਤੇ ਕਸਰਤ ਕਰਨ, ਖਾਣ ਪੀਣ ਦੇ ਸਹੀ ਤਰੀਕੇ ਅਪਨਾਉਣ ਅਤੇ ਕੈਂਸਰ ਪ੍ਰਤੀ ਜਾਗਰੂਕਤਾ ਆਪਣੇ ਪਰਿਵਾਰ ਅਤੇ ਆਸ ਪਾਸ ਦੇ ਲੋਕਾਂ ਤੱਕ ਵੀ ਪਹੁੰਚਾਉਣ।
               ਪ੍ਰੋਗਰਾਮ ਦਾ ਆਗਾਜ਼ 9ਵੀਂ-ਏ ਕਲਾਸ ਦੀਆਂ ਵਿਦਿਆਰਥਣਾਂ ਵਲੋਂ ਇਕ ਕਹਾਣੀ ਸੁਣਾ ਕੇ ਕੀਤਾ ਗਿਆ। ਜਿਸ ’ਚ ਦੱਸਿਆ ਗਿਆ ਕਿ ਕਿਵੇਂ ਇਕ ਕੈਂਸਰ ਪੀੜਤ ਇਸਤਰੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਹਰਾ ਦਿੰਦੀ ਹੈ।ਇਸ ਉਪਰੰਤ +1-ਡੀ ਕਲਾਸ ਦੀ ਵਿਦਿਆਰਥਣ ਨੇ ਦੱਸਿਆ ਕਿ ਅਸੀਂ ਕਿਵੇਂ ਕੈਂਸਰ ਦੇ ਮਰੀਜ਼ ਹੁੰਦੇ ਹਾਂ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਸੁਝਾਅ ਵੀ ਦਿੱਤੇ।ਵਿਦਿਆਰਥਣਾਂ ਦੁਆਰਾ ਚਾਰਟ ਦੀ ਸਹਾਇਤਾ ਨਾਲ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਵੀ ਲਗਾਈ ਗਈ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …