ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵੰਡੇ ਸਰਟੀਫ਼ੀਕੇਟ
ਅੰਮ੍ਰਿਤਸਰ, 17 ਫ਼ਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਸਿਖਲਾਈ ਕੋਰਸ ਸੰਪੰਨ ਹੋ ਗਿਆ।ਕਾਲਜ ਪ੍ਰਿੰਸੀਪਲ ਡਾ.
ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਕੈਂਪਸ ਸਥਿਤ ਕਿਸਾਨ ਸਿਖਲਾਈ ਕੇਂਦਰ ਵਿਖੇ ਜਸਵਿੰਦਰ ਸਿੰਘ ਭਾਟੀਆ ਖੇਤੀਬਾੜੀ ਸੂਚਨਾ ਅਫ਼ਸਰ ਵੱਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਸਿਖਲਾਈ ਕੋਰਸ ਲਗਾਇਆ ਗਿਆ ਸੀ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਟ੍ਰੇਨਿੰਗ ਦੀ ਸਮਾਪਤੀ ’ਤੇ ਲਾਭਪਾਤਰੀ ਕਿਸਾਨਾਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਅਤੇ ਕਿਸਾਨਾਂ ਨੂੰ ਸਵੈ ਸੇਵਾ ਸਮੂਹ ਬਣਾ ਕੇ ਇਸ ਧੰਦੇ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਜਸਵਿੰਦਰ ਸਿੰਘ ਭਾਟੀਆ ਨੇ ਉਕਤ ਕੋਰਸ ਦੌਰਾਨ ਸ਼ਹਿਦ ਦੀਆਂ ਮੱਖੀਆਂ ਦੇ ਜੀਵਨ ਚੱਕਰ, ਸ਼ਹਿਦ ਬਣਾਉਣ ਦੀ ਪ੍ਰਕਿਰਿਆ ਸਬੰਧੀ ਅਤੇ ਸ਼ਹਿਦ ਕੱਢਣ ਦੇ ਤਰੀਕੇ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ।ਇਸ ਕੋਰਸ ਦੌਰਾਨ ਬਾਗਬਾਨੀ ਵਿਭਾਗ ਵੱਲੋਂ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਮਹਿਕਮੇ ਦੀ ਸਕੀਮਾਂ ਅਤੇ ਬਕਸਿਆਂ ’ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਅਮਰਜੀਤ ਸਿੰਘ ਨੇ ਸ਼ਹਿਦ ਦੇ ਸੁਚੱਜੇ ਮੰਡੀਕਰਨ ਸਬੰਧੀ ਜਾਣੂ ਕਰਵਾਇਆ।ਇਸ ਕੋਰਸ ਦੌਰਾਨ ਆਈ.ਡੀ.ਬੀ.ਆਈ ਬੈਂਕ ਤੋਂ ਆਏ ਮੈਨੇਜ਼ਰ ਗੁਰਬੀਰ ਸਿੰਘ ਰੰਧਾਵਾ ਨੇ ਬੈਂਕ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਵਾਇਆ।ਖੇਤੀਬਾੜੀ ਯੂਨੀਵਰਸਿਟੀ ਤੋਂ ਆਏ ਡਾ. ਨਰਿੰਦਰ ਸਿਘ ਸਹਾਇਕ ਧੰਦੇ ’ਚ ਹੋਣ ਵਾਲੇ ਨਫ਼ੇ ਨੁਕਸਾਨਾਂ ਅਤੇ ਉਨ੍ਹਾਂ ਦੀ ਮੈਨੇਜ਼ਮੈਂਟ ਬਾਰੇ ਜਾਣਕਾਰੀ ਦਿੱਤੀ।ਡਾ. ਗੁਰਮੀਤ ਸਿੰਘ ਨੇ ਕੀਤੇ ਮਕੌੜਿਆਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ।ਇਸ ਟ੍ਰੇਨਿੰਗ ਦੌਰਾਨ ਦਫ਼ਤਰੀ ਸਟਾਫ਼ ਲਖਬੀਰ ਸਿੰਘ ਨੇ ਭਰਪੂਰ ਸਹਿਯੋਗ ਦਿੱਤਾ।
Punjab Post Daily Online Newspaper & Print Media