Saturday, July 5, 2025
Breaking News

ਖ਼ਾਲਸਾ ਕਾਲਜ ਵੂਮੈਨ ਵਿਖੇ ਮਨਾਇਆ ਬਸੰਤ ਤਿਉਹਾਰ

ਅੰਮ੍ਰਿਤਸਰ, 17 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਬਸੰਤ ਦਾ ਤਿਉਹਾਰ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਮਨਾਏ ਗਏ ਇਸ ਪ੍ਰੋਗਰਾਮ ਮੌਕੇ ਵਿਦਿਆਰਥਣਾਂ ਦੇ ਵੱਖਵੱਖ ਮੁਕਾਬਲੇ ਕਰਵਾਏ ਗਏ।
                   ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਵਿਦਿਆਰਥਣਾਂ ਨੂੰ ਬਸੰਤ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਕੋਰੋਨਾ ਜਿਹੀ ਭਿਆਨਕ ਮਹਾਂਮਾਰੀ ਤੋਂ ਹੌਲੀ ਹੌਲੀ ਉਭਰ ਕੇ ਲੀਹ ’ਤੇ ਆਉਂਦੀ ਜ਼ਿੰਦਗੀ ਦੀ ਕਾਮਨਾ ਕੀਤੀ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਯੂਨੀਵਰਸਿਟੀ ’ਚ ਵਧੀਆ ਕਾਰਗੁਜ਼ਾਰੀ ਲਈ ਸ਼ੁਭਇੱਛਾਵਾਂ ਦਿੱਤੀਆ।ਪਤੰਗਬਾਜ਼ੀ, ਪਤੰਗ ਸਜ਼ਾਵਟ ਮੁਕਾਬਲੇ ਅਤੇ ਮਿਸ ਬਸੰਤ ਅਤੇ ਮਿਸ ਬਹਾਰ ਦੀ ਚੋਣ ਲਈ ਪੰਜਾਬੀ ਪਹਿਰਾਵਾ ਮੁਕਾਬਲਾ ਕਰਵਾਇਆ ਗਿਆ।
                   ਕਲਚਰਲ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਜਤਿੰਦਰ ਕੌਰ ਅਤੇ ਪ੍ਰੋ: ਰਵਿੰਦਰ ਨੇ ਵੀ ਵਿਦਿਆਰਥਣਾਂ ਨੂੰ ਵਰਤਮਾਨ ਮਾਹੌਲ ਪ੍ਰਤੀ ਜਾਗਰੂਕ ਅਤੇ ਸੁਚੇਤ ਰਹਿ ਕੇ ਜੀਵਨ ’ਚ ਖੁਸ਼ੀਆਂ ਤੇ ਤਿਉਹਾਰ ਨੂੰ ਮਨਾਉਣ ਲਈ ਪ੍ਰੇਰਿਤ ਕੀਤਾ।ਕਾਲਜ ਬਸੰਤ ਤਿਉਹਾਰ ਮਨਾਉਣ ਮੌਕੇ ਕਰਵਾਏ ਗਏ ਮੁਕਾਬਲਿਆਂ ’ਚ ਪਤੰਗਬਾਜ਼ੀ ’ਚ ਪੂਜਾ (ਬੀ.ਏ ਪੰਜਵਾਂ ਸਮੈਸਟਰ, ਪ੍ਰਿਅੰਕਾ (ਬੀ.ਐਸ.ਸ ਐਫ਼.ਡੀ ਪੰਜਵਾਂ ਸਮੈਸਟਰ) ਅਤੇ ਨੇਹਾ (ਬੀ.ਕਾਮ ਤੀਜਾ ਸਮੈਸਟਰ) ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।ਜਦ ਕਿ ਪਤੰਗ ਸਜ਼ਾਵਟ ’ਚ ਜੋਬਨਪ੍ਰੀਤ ਕੌਰ (ਬੀ.ਏ ਸਮੈਸਟਰ ਪਹਿਲਾ), ਮਹਿਕ ਠਾਕੁਰ (ਬੀ.ਏ ਸਮੈਸਟਰ ਪਹਿਲਾ) ਅਤੇ ਰਜਨੀ ਕੌਰ (ਬੀ.ਏ ਸਮੈਸਟਰ ਪਹਿਲਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਮਿਸ ਬਸੰਤ ਲਈ ਰੁਪਿੰਦਰ ਕੌਰ (ਬੀ.ਏ ਸਮੈਸਟਰ ਪਹਿਲਾਂ) ਅਤੇ ਮਿਸ ਬਹਾਰ ਲਈ ਸ਼ਰੂਤੀ (ਬੀ.ਏ ਸਮੈਸਟਰ ਪਹਿਲਾ) ਦੀ ਚੋਣ ਕੀਤੀ ਗਈ।
                  ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਬਸੰਤ ਨੂੰ ਮਨਾਉਂਦੇ ਹੋਏ ਪੀਲੇ ਪਹਿਰਾਵੇ ਪਾਏ ਹੋਏ ਸਨ, ਜੋ ਇਹ ਮਾਹੌਲ ਨੂੰ ਹੋਰ ਵੀ ਖੁਸ਼ਨੁਮਾ ਤੇ ਊਰਜਾ ਭਰਪੂਰ ਬਣਾਉਣ ’ਚ ਸਫ਼ਲ ਰਿਹਾ। ਇਸ ਮੌਕੇ ਪਿ੍ਰੰ: ਡਾ. ਮਨਪ੍ਰੀਤ ਕੌਰ ਨੇ ਜੇਤੂ ਆਈਆਂ ਵਿਦਿਆਰਥਣਾਂ ਨੂੰ ਇਨਾਮ ਵੀ ਤਕਸੀਮ ਕੀਤਾ। ਇਸ ਮੌਕੇ ਸਮੂਹ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਮੌਜ਼ੂਦ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …