ਕਪੂਰਥਲਾ, 17 ਫਰਵਰੀ (ਪੰਜਾਬ ਪੋਸਟ ਬਿਊਰੋ) – ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ 14 ਫਰਵਰੀ ਨੂੰ ਹੋਈਆ ਵੋਟਾਂ ਦੇ ਅੱਜ ਸਵੇਰੇ ਨਤੀਜਿਆਂ ਪਿਛੋਂ ਕੁੱਲ
13 ਵਾਰਡਾਂ ਵਿਚੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ 10 ਅਤੇ 3 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ।
ਅੱਜ ਸਵੇਰੇ 9 ਵਜੇ ਸਥਾਨਕ ਬੀ.ਡੀ.ਪੀ.ਓ ਦਫਤਰ ਵਿਖੇ ਹੋਈ ਗਿਣਤੀ ਦੌਰਾਨ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਦੀਪ ਕੌਰ ਗਿੱਲ 378 ਵੋਟਾਂ ਨਾਲ ਜੇਤੂ ਰਹੇ ਜਦਕਿ ਦੂਜੇ ਸਥਾਨ ਤੇ ਕਾਂਗਰਸ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 165 ਵੋਟਾਂ ਪਈਆਂ।
ਵਾਰਡ ਨੰ 2 ਵਿਚ ਕਾਂਗਰਸ ਦੇ ਉਮੀਦਵਾਰ ਤੇਜਵੰਤ ਸਿੰਘ 363 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਵਿਰਦੀ ਨੂੰ 248 ਵੋਟਾਂ ਮਿਲੀਆਂ।
ਵਾਰਡ ਨੰ 3 ਵਿਚ ਅਕਾਲੀ ਦਲ ਦੀ ਉਮੀਦਵਾਰ ਸੁਨੀਤਾ ਰਾਣੀ ਧੀਰ 321 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਕਾਂਗਰਸ ਦੀ ਉਮੀਦਵਾਰ ਗੁਰਜੀਤ ਕੌਰ ਨੂੰ 247 ਵੋਟਾਂ ਮਿਲੀਆਂ।
ਵਾਰਡ ਨੰ 4 ਤੋਂ ਕਾਂਗਰਸ ਦੇ ਉਮੀਦਵਾਰ ਨਵਨੀਤ ਸਿੰਘ 771 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਨੂੰ 82 ਵੋਟਾਂ ਮਿਲੀਆਂ।
ਵਾਰਡ ਨੰ 5 ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਕੌਰ 499 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੀ ਉਮੀਦਵਾਰ ਸਿਮਰਨਜੀਤ ਧੀਰ ਨੂੰ 256 ਵੋਟਾਂ ਮਿਲੀਆਂ।
ਵਾਰਡ ਨੰ 6 ਤੋਂ ਕਾਂਗਰਸ ਦੇ ਉਮੀਦਵਾਰ ਸੰਤਪ੍ਰੀਤ ਸਿੰਘ 540 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਬਬਲਾ ਨੂੰ 266 ਵੋਟਾਂ ਮਿਲੀਆਂ।
ਵਾਰਡ ਨੰ 7 ਤੋਂ ਕਾਂਗਰਸ ਦੀ ਉਮੀਦਵਾਰ ਸ਼ੈਰੀ ਕੋਹਲੀ 369 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੀ ਉਮੀਦਵਾਰ ਕਿਰਨ ਕੁਮਾਰੀ ਨੂੰ 221 ਵੋਟਾਂ ਮਿਲੀਆਂ।
ਇਸੇ ਤਰ੍ਹਾਂ ਵਾਰਡ ਨੰ 8 ਤੋਂ ਕਾਂਗਰਸ ਦੀ ਉਮੀਦਵਾਰ ਦੀਪਕ ਧੀਰ 468 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਜਗਰਾਜ ਸਿੰਘ ਨੂੰ 317 ਵੋਟਾਂ ਮਿਲੀਆਂ।
ਵਾਰਡ ਨੰ 9 ਤੋਂ ਕਾਂਗਰਸ ਦੀ ਉਮੀਦਵਾਰ ਸੰਯੋਗਤਾ ਮਰਵਾਹਾ 361 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੀ ਉਮੀਦਵਾਰ ਬਬੀਤਾ ਧੀਰ ਨੂੰ 308 ਵੋਟਾਂ ਮਿਲੀਆਂ।
ਵਾਰਡ ਨੰ 10 ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ 491 ਵੋਟਾਂ ਨਾਲ ਜੇਤੂ ਰਹੇ ਜਦਕਿ ਅਕਾਲੀ ਦਲ ਦੇ ਉਮੀਦਵਾਰ ਧਰਮਰਾਜ ਨੂੰ 213 ਵੋਟਾਂ ਮਿਲੀਆਂ।
ਵਾਰਡ ਨੰ 11 ਤੋਂ ਕਾਂਗਰਸ ਦੀ ਉਮੀਦਵਾਰ ਪੂਜਾ ਰਾਣੀ 424 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੀ ਉਮੀਦਵਾਰ ਪ੍ਰਵੀਨ ਕੁਮਾਰੀ 337 ਵੋਟਾਂ ਲੈ ਕੇ ਦੂਜਾ ਸਥਾਨ ਉੱਪਰ ਰਹੇ।
ਵਾਰਡ ਨੰ 12 ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਕੁਮਾਰ ਅਰੋੜਾ 377 ਵੋਟਾਂ ਮਿਲੀਆ ਜਦਕਿ ਦੂਜੇ ਸਥਾਨ ਕੇ ਅਕਾਲੀ ਦਲ ਦੇ ਉਮੀਦਵਾਰ ਜਤਿੰਦਰ ਸੇਠੀ ਨੂੰ 346 ਵੋਟਾਂ ਮਿਲੀਆਂ।
ਵਾਰਡ ਨੰ 13 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਜਿੰਦਰ ਸਿੰਘ 517 ਵੋਟਾਂ ਨਾਲ ਜੇਤੂ ਰਹੇ ਅਤੇ ਕਾਂਗਰਸ ਦੀ ਉਮੀਦਵਾਰ ਚਰਨ ਕਮਲ ਨੂੰ 473 ਵੋਟਾਂ ਮਿਲੀਆਂ।
ਵੋਟਾਂ ਦੀ ਗਿਣਤੀ ਦਾ ਕੰਮ ਪੂਰੇ ਅਮਨ ਅਮਾਨ ਨਾਲ ਨੇਪਰੇ ਚੜਿਆ ਅਤੇ ਸਾਰੇ 13 ਵਾਰਡਾਂ ਵਿਚੋਂ ਨੋਟਾ ਨੂੰ 84 ਵੋਟਾਂ ਮਿਲੀਆਂ।
Check Also
ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …
Punjab Post Daily Online Newspaper & Print Media