Saturday, September 21, 2024

ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਤੋਂ ਬਾਅਦ ਅਜ਼ਾਦ ਉਮੀਦਵਾਰਾਂ ਦਾ ਪੱਲੜਾ ਰਿਹਾ ਭਾਰੀ

ਧੂਰੀ, 17 ਫਰਵਰੀ (ਪ੍ਰਵੀਨ ਗਰਗ) – ਨਗਰ ਕੌਂਸਲ ਧੂਰੀ ਦੇ 21 ਵਾਰਡਾਂ ਵਿੱਚ ਕੌਂਸਲਰ ਚੋਣਾਂ ਦੇ ਨਤੀਜਿਆਂ ‘ਚ ਕਾਂਗਰਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਅਜ਼ਾਦ ਉਮੀਦਵਾਰਾਂ ਦਾ ਪੱਲੜਾ ਭਾਰੀ ਰਿਹਾ ਹੈ।
            ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਹਿਰ ਧੂਰੀ ਦੇ ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਨੇ 337 ਵੋਟਾਂ ਹਾਸਲ ਕਰਕੇ ਅਜਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ ਸਿਰਫ 20 ਵੋਟਾਂ ਦੇ ਫਰਕ ਨਾਲ ਹਰਾਇਆ ਹੈ।ਇਸੇ ਤਰਾਂ੍ਹ ਵਾਰਡ ਨੰਬਰ 2 ਤੋਂ ਅਜ਼ਾਦ ਉਮੀਦਵਾਰ ਪੁਸ਼ਪਿੰਦਰ ਸ਼ਰਮਾ ਨੇ 846 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਬਿਕਰਮ ਸਿੰਘ ਨੂੰ 252 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਸਰੋਜ ਰਾਣੀ ਨੇ 672 ਵੋਟਾਂ ਲੈ ਕੇ ਆਪਣੇ ਵਿਰੋਧੀ ਅਜਾਦ ਉਮੀਦਵਾਰ ਕਿਰਨ ਸ਼ਰਮਾਂ ਨੂੰ ਸਿਰਫ 42 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਰਾਜੀਵ ਵਰਮਾਂ ਨੇ 786 ਵੋਟਾਂ ਲੈ ਕੇ ਆਪਣੇ ਵਿਰੋਧੀ ਅਜ਼ਾਦ ਉਮੀਦਵਾਰ ਯੋਗਿਤਾ ਸ਼ਰਮਾ ਨੂੰ 390 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਅਨੂੰ ਧੀਰ ਨੇ 1180 ਵੋਟਾਂ ਲੈ ਕੇ ਆਪਣੇ ਵਿਰੋਧੀ ਅਜਾਦ ਉਮੀਦਵਾਰ ਪੂਜਾ ਜਿੰਦਲ ਨੂੰ 697 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 6 ਤੋਂ ਅਜਾਦ ਉਮੀਦਵਾਰ ਅਸ਼ਵਨੀ ਕੁਮਾਰ ਮਿੱਠੂ ਨੇ 857 ਵੋਟਾਂ ਲੈ ਕੇ ਆਪਣੇ ਵਿਰੋਧੀ ਅਜਾਦ ਉਮੀਦਵਾਰ ਵੇਦ ਪ੍ਰਕਾਸ਼ ਨੂੰ 438 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 7 ਤੋਂ ਅਜਾਦ ਉਮੀਦਵਾਰ ਸੋਨੀਆ ਪਰੋਚਾ ਨੇ 553 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸੋਮਾ ਨੂੰ 158 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 8 ਤੋਂ ਅਜ਼ਾਦ ਉਮੀਦਵਾਰ ਅਜੈ ਕੁਮਾਰ ਪਰੋਚਾ ਨੇ 611 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਮੁਨੀਸ਼ ਵੈਦ ਨੂੰ 57 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਔਲਖ ਨੇ 953 ਵੋਟਾਂ ਲੈ ਕੇ ਆਪਣੇ ਵਿਰੋਧੀ ਅਜਾਦ ਉਮੀਦਵਾਰ ਸੰਤੋਸ਼ ਰਾਣੀ ਨੂੰ 550 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 10 ਤੋਂ ਅਜਾਦ ਉਮੀਦਵਾਰ ਹਰੀ ਕਿਸ਼ਨ ਮਣੀ ਨੇ 378 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਬਖਸ਼ ਸਿੰਘ ਗੁੱਡੂ ਨੂੰ 37 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 11 ਤੋਂ ਅਜਾਦ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਨੇ 380 ਵੋਟਾਂ ਲੈ ਕੇ ਆਪਣੇ ਵਿਰੋਧੀ ਅਜਾਦ ਉਮੀਦਵਾਰ ਸੋਨਿਕਾ ਨੂੰ 50 ਵੋਟਾਂ ਦੇ ਫਰਕ ਨਾਲ ਅਤੇ ਆਪਣੀ ਹਮਨੇਮ ਸੁਖਵਿੰਦਰ ਕੌਰ ਪਤਨੀ ਨਿਰਭੈ ਸਿੰਘ ਨੂੰ ਵੀ 96 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 12 ਤੋਂ ਅਜਾਦ ਉਮੀਦਵਾਰ ਚਰਨ ਦਾਸ ਨੇ 319 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਬਲਵੰਤ ਸਿੰਘ ਨੂੰ 24 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਕੁਸ਼ਲਿਆ ਦੇਵੀ ਨੇ 659 ਵੋਟਾਂ ਲੈ ਕੇ ਆਪਣੇ ਵਿਰੋਧੀ ਅਜਾਦ ਉਮੀਦਵਾਰ ਆਸ਼ਾ ਰਾਣੀ ਲੱਧੜ ਨੂੰ 175 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 14 ਤੋਂ ਅਜਾਦ ਉਮੀਦਵਾਰ ਰਾਕੇਸ਼ ਕੁਮਾਰ ਰਿੰਕੂ ਚੌਧਰੀ ਨੇ 897 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸੰਦੀਪ ਬਾਂਸਲ ਨੂੰ 181 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 15 ਤੋਂ ਕਾਂਗਰਸੀ ਉਮੀਦਵਾਰ ਪੁਸ਼ਪਾ ਰਾਣੀ ਨੇ 1174 ਵੋਟਾਂ ਲੈ ਕੇ ਆਪਣੇ ਵਿਰੋਧੀ ਅਜਾਦ ਉਮੀਦਵਾਰ ਅਨੁਰਾਧਾ ਨੂੰ 935 ਵੋਟਾਂ ਦੇ ਵੱਡੇ ਫਰਕ ਨਾਲ, ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਮਹਾਂਵੀਰ ਸਿੰਘ ਨੇ 409 ਵੋਟਾਂ ਲੈ ਕੇ ਆਪਣੇ ਵਿਰੋਧੀ ਆਪ ਉਮੀਦਵਾਰ ਸੁਰੇਸ਼ ਕੁਮਾਰ ਨੂੰ 17 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 17 ਤੋਂ ਕਾਂਗਰਸੀ ਉਮੀਦਵਾਰ ਸਾਧੂ ਰਾਮ ਨੇ 790 ਵੋਟਾਂ ਲੈ ਕੇ ਆਪਣੇ ਅਜਾਦ ਉਮੀਦਵਾਰ ਇੰਦਰਜੀਤ ਨੂੰ 136 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਰਜੋਤ ਕੌਰ ਨੇ 690 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ ਨੂੰ 136 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 19 ਤੋਂ ਆਪ ਉਮੀਦਵਾਰ ਦਲੀਪ ਕੌਰ ਨੇ 864 ਵੋਟਾਂ ਲੈ ਕੇ ਆਪਣੇ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਨੂੰ 366 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 20 ਤੋਂ ਕਾਂਗਰਸੀ ਉਮੀਦਵਾਰ ਨਰਪਿੰਦਰ ਸਿੰਘ ਗੋਰਾ ਨੇ 634 ਵੋਟਾਂ ਲੈ ਕੇ ਆਪਣੇ ਵਿਰੋਧੀ ਆਪ ਉਮੀਦਵਾਰ ਲਾਭ ਸਿੰਘ ਨੂੰ 368 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 21 ਤੋਂ ਕਾਂਗਰਸੀ ਉਮੀਦਵਾਰ ਭੁਪਿੰਦਰ ਸਿੰਘ ਨੇ 565 ਵੋਟਾਂ ਲੈ ਕੇ ਆਪਣੇ ਵਿਰੋਧੀ ਆਪ ਉਮੀਦਵਾਰ ਸੁਖਪਾਲ ਸਿੰਘ ਨੂੰ 204 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।
                ਚੋਣਕਾਰ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਧੂਰੀ ਲਤੀਫ ਅਹਿਮਦ ਵੱਲੋਂ ਧੂਰੀ ਅੰਦਰ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਨਗਰ ਕੌਂਸਲ ਚੋਣਾਂ ਪੂਰੀ ਨਿਰਪੱਖਤਾ ਅਤੇ ਅਮਨ ਅਮਾਨ ਨਾਲ ਨੇਪਰੇ ਚੜਣ ਦਾ ਦਾਅਵਾ ਕੀਤਾ ਗਿਆ ਹੈ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …