
ਬਠਿੰਡਾ, 30 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੀ ਕੌਮੀ ਸੇਵਾ ਯੋਜਨਾ ਦੀ ਇਕਾਈ ਦੁਆਰਾ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ, ਡਾਇਰੈਕਟਰ ਦਿਲਬਾਗ ਸਿੰਘ ਤਲਵਾੜ ਦੀ ਅਗਵਾਈ,ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ਇੱਕ ਰੋਜਾ ਸਫ਼ਾਈ ਕੈਂਪ ਲਗਾਇਆ ਗਿਆ ਜਿਸ ਵਿੱਚ 270 ਵਲੰਟੀਅਰਜ਼ ਨੇ ਕੈਂਪਸ ਦੀ ਸਫ਼ਾਈ ਕੀਤੀ ,ਕਿਆਰੀਆਂ ਨੂੰ ਸੰਵਾਰ ਕੇ ਫ਼ੁੱਲਾਂ ਵਾਲੇ ਪੌਦੇ ਲਗਾਏ ਗਏ।ਇਸ ਕੈਂਪ ਦੀ ਸ਼ੁਰੂਆਤ ਇਸ ਸੰਸਥਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ। ਉਹਨਾਂ ਨੇ ਕਿਰਤ ਸੱਭਿਆਚਾਰ ਨਾਲੋਂ ਟੁੱਟ ਰਹੀ ਨਵੀਂ ਪੀੜੀ ਨੂੰ ਕਿਰਤ ਸੱਭਿਆਚਾਰ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਅਫ਼ਸਰ ਸਿੱਧੂ ਨੇ ਕਿਹਾ ਕਿ ਜ਼ਿੰਦਗੀ ਇੱਕ ਸੰਘਰਸ਼ ਦਾ ਨਾਮ ਹੈ ਅਤੇ ਨੌਜਵਾਨ ਪੀੜੀ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਆਪਣੀ ਕਿਸਮਤ ਖ਼ੁਦ ਲਿਖਣ ਦੇ ਸਮਰੱਥ ਹੁੰਦੇ ਹਨ।ਸ਼ਾਮ ਦੇ ਲੈਕਚਰ ਸੈਸ਼ਨ ਦੌਰਾਨ ਵਲੰਟੀਅਰਜ਼ ਵੱਲੋਂ ਸਮਾਜਿਕ ਬੁਰਾਈਆਂ ਅਤੇ ਭਾਸ਼ਣ ਤੇ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ।ਪ੍ਰਿੰਸੀਪਲ ਢਿੱਲੋਂ ਅਤੇ ਡਾਇਰੈਕਟਰ ਤਲਵਾੜ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਹਿਜੇ ਕੈਂਪ ਲਾਉਣ ਲਈ ਪ੍ਰੇਰਿਆ ਗਿਆ।ਵਾਈਸ ਪ੍ਰਿੰਸੀਪਲ ਮੈਡਮ ਸ਼ਿੰਦਰਪਾਲ ਕੌਰ, ਜਗਤਾਰ ਸਿੰਘ ਬਰਾੜ, ਮਾਨ ਸਿੰਘ, ਹਰਪ੍ਰੀਤ ਸਿੰਘ, ਕੁਲਜਿੰਦਰ ਸਿੰਘ, ਮੈਡਮ ਚਰਨਜੀਤ ਕੌਰ, ਮੈਡਮ ਕਮਲੇਸ਼ ਕੁਮਾਰੀ, ਮੈਡਮ ਪਰਮਜੀਤ ਕੌਰ, ਮੈਡਮ ਵੀਰਪ੍ਰੀਤ ਕੌਰ, ਮੈਡਮ ਗੁਣਜੀਤ ਕੌਰ, ਮੈਡਮ ਨਰਿੰਦਰਪਾਲ ਕੌਰ, ਲਾਭ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਦਾ ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਸਹਿਯੋਗ ਰਿਹਾ ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media