ਧੂਰੀ, 21 ਫਰਵਰੀ (ਪ੍ਰਵੀਨ ਗਰਗ) – ਸ਼ਹੀਦ ਅੱਛਰਾ ਸਿੰਘ ਅਤੇ ਸ਼ਹੀਦ ਭੋਲਾ ਸਿੰਘ ਦੀ ਯਾਦ ਨੂੰ ਸਮਰਪਿੱਤ ਗਗਨਦੀਪ ਕੌਰ ਧਾਲੀਵਾਲ ਵੱਲੋਂ ਲਿਖੀ ਪੁਸਤਕ
‘ਨਵੀਂਆਂ ਕਲਮਾਂ ਦੇ ਰੰਗ, ਗਗਨ ਦੇ ਸੰਗ’ ਸਰਕਾਰੀ ਪ੍ਰਾਇਮਰੀ ਸਕੂਲ ਜਲੂਰ ਵਿਖੇ ਲੋਕ ਅਰਪਣ ਕਰਦਿਆਂ ਇੱਕ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਾਹਿਤਕ ਕਲਸ਼ ਪਬਲਿਕੇਸ਼ਨ ਦੇ ਸੰਸਥਾਪਕ ਸਾਗਰ ਸੂਦ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ, ਜਦਕਿ ਸੰਜੇ ਦਰਦੀ ਅਤੇ ਬਲਜਿੰਦਰ ਸਰੋਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਸਮੂਹ ਐਕਸ ਆਰਮੀ ਸਰਵਿਸਮੈਨਜ਼ ਵੱਲੋਂ ਕਰਵਾਇਆ ਗਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਸੇਵਾਮੁਕਤ ਫੌਜੀਆਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਗਏ।ਹਾਜ਼ਰ ਸਾਹਿੱਤਕਾਰਾਂ ਅਮਨਦੀਪ ਕੌਰ ਜੋਗਾ, ਮਾ. ਲਖਵਿੰਦਰ ਸਿੰਘ, ਸਿਮਰਨਜੀਤ ਕੌਰ, ਮਮਤਾ ਸੇਤੀਆ, ਅਮਨਦੀਪ ਕੌਰ ਸਿੱਧੂ, ਪ੍ਰਿਆ ਗਰਗ, ਅਮਰਪ੍ਰੀਤ ਕੌਰ ਦੇਹਰ, ਮਨਦੀਪ ਰਿੰਪੀ, ਰਾਜਿੰਦਰ ਕੌਰ, ਅੰਜਨਾ ਮੇਨਨ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਪੋਗਰਾਮ ਵਿੱਚ ਸ਼ਾਮਿਲ ਹੋਏ ਸ਼ਹੀਦਾਂ ਦੇ ਪ੍ਰੀਵਾਰਕ ਮੈਂਬਰਾਂ ਅਤੇ ਸਾਹਿਤਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕੈਪਟਨ ਹਜੂਰਾ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਨਾਇਬ ਸੂਬੇਦਾਰ ਰਾਜ ਸਿੰਘ, ਹੌਲਦਾਰ ਹਰਨੇਕ ਸਿੰਘ, ਹੌਲਦਾਰ ਬਲਵੀਰ ਸਿੰਘ, ਹੌਲਦਾਰ ਕਰਨੈਲ ਸਿੰਘ, ਰਮੇਸ਼ਵਰ ਸਿੰਘ, ਪ੍ਰੇਮ ਸਿੰਘ, ਅਜਮੇਰ ਸਿੰਘ, ਭੁਪਿੰਦਰ ਸਿੰਘ, ਹਰਜੀਤ ਸਿੰਘ ਕਾਤਿਲ, ਪ੍ਰਵੀਨ ਗਰਗ, ਪਰਗਟ ਸਿੰਘ ਲਾਡੀ, ਕੁਲਵੰਤ ਸਿੰਘ ਬਿੱਲੂ, ਐਡਵੋਕੇਟ ਪਰਮਿੰਦਰ ਸਿੰਘ, ਮਾ. ਕਰਮਜੀਤ ਸਿੰਘ, ਮਾ. ਸ਼ਿਵ ਕੁਮਾਰ, ਮਾ. ਅਮਰਜੀਤ ਸਿੰਘ ਆਦਿ ਹਾਜ਼ਰ ਸਨ। ਮੰਚ ਸੰਚਾਲਨ ਮਹਿੰਦਰ ਸਿੰਘ ਨੇ ਬਾਖੂਬੀ ਕੀਤਾ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media