Tuesday, March 10, 2026

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਬਦੀਲ ਹੋਇਆ ਐਸ.ਐਸ.ਪੀ ਦਫ਼ਤਰ

ਨਵਾਂਸ਼ਹਿਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਦਾ ਐਸ.ਐਸ.ਪੀ ਦਫ਼ਤਰ ਅੱਜ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਤਬਦੀਲ ਹੋ ਗਿਆ।ਨਵੇਂ ਦਫ਼ਤਰ ਵਿਖੇ ਕੰਮਕਾਜ਼ ਸ਼ੁਰੁ ਕਰਨ ਤੋਂ ਪਹਿਲਾਂ ਪੁਲਿਸ ਵਿਭਾਗ ਵੱਲੋਂ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।ਇਸ ਸਮੇਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਵੀ ਹਾਜ਼ਰੀ ਭਰੀ।ਪਾਠ ਦੇ ਭੋਗ ਉਪਰੰਤ ਐਸ.ਐਸ. ਪੀ ਅਲਕਾ ਮੀਨਾ ਵੱਲੋਂ ਸਮੂਹ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਆਪਣੇ ਨਵੇਂ ਦਫ਼ਤਰ ‘ਚ ਕੰਮਕਾਜ਼ ਸੰਭਾਲਿਆ।
               ਉਨ੍ਹਾਂ ਦੱਸਿਆ ਕਿ ਨਵੇਂ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਉਨ੍ਹਾਂ ਦੇ ਦਫ਼ਤਰ ਤੋਂ ਇਲਾਵਾ ਐਸ.ਪੀ (ਜਾਂਚ), ਐਸ.ਪੀ (ਪੀ.ਬੀ.ਆਈ), ਸ਼ਿਕਾਇਤ ਸ਼ਾਖਾ ਅਤੇ ਆਰ.ਟੀ.ਆਈ ਸ਼ਾਖਾ ਦੇ ਦਫ਼ਤਰ ਹਨ।ਇਸੇ ਤਰ੍ਹਾਂ ਦੂਸਰੀ ਮੰਜ਼ਿਲ ’ਤੇ ਐਸ.ਪੀ (ਸਥਾਨਕ), ਡੀ.ਐਸ.ਪੀ (ਸਥਾਨਕ), ਡੀ.ਐਸ.ਪੀ (ਡੀ), ਡੀ.ਐਸ.ਪੀ ਸਪੈਸ਼ਲ ਬਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਦੇ ਦਫ਼ਤਰ ਹਨ।ਜਦਕਿ ਤੀਸਰੀ ਮੰਜ਼ਿਲ ’ਤੇ ਡੀ.ਐਸ.ਪੀ (ਪੀ.ਬੀ.ਆਈ, ਹੋਮੀਸਾਈਡ ਐਂਡ ਫੌਰੈਂਸਿਕ ਸਾਇੰਸ) ਦਾ ਦਫ਼ਤਰ ਹੈ।ਉਨ੍ਹਾਂ ਦੱਸਿਆ ਕਿ ਥਾਣਾ ਸਿਟੀ, ਨਵਾਂਸ਼ਹਿਰ ਨੇੜੇ ਪੁਰਾਣੇ ਐਸ.ਐਸ.ਪੀ ਦਫ਼ਤਰ ਜਿਹੜੇ ਅਫ਼ਸਰਾਂ ਅਤੇ ਯੂਨਿਟਾਂ ਦੇ ਦਫ਼ਤਰ ਹੋਣਗੇ, ਉਨ੍ਹਾਂ ਵਿਚ ਡੀ.ਐਸ.ਪੀ (ਸਬ ਡਵੀਜ਼ਨ), ਡੀ.ਐਸ.ਪੀ (ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ), ਡੀ.ਐਸ.ਪੀ (ਪੀ.ਬੀ.ਆਈਐਨ.ਡੀ.ਪੀ.ਐਸ ਅਤੇ ਸਪੈਸ਼ਲ ਕ੍ਰਾਈਮ ਅਤੇ ਸਕਿਉਰਿਟੀ), ਇੰਚਾਰਜ਼ ਆਰਥਿਕ ਅਪਰਾਧਿਕ ਸ਼ਾਖਾ, ਇੰਚਾਰਜ ਵੁਮੈਨ ਸੈਲ ਅਤੇ ਸੀ.ਪੀ.ਆਰ.ਪੀ ਬਰਾਂਚ ਦੇ ਦਫ਼ਤਰ ਮੌਜੂਦ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਫ਼ਤਰ ਤਬਦੀਲ ਹੋਣ ਨਾਲ ਜ਼ਿਲ੍ਹਾ ਵਾਸੀਆਂ ਨੂੰ ਪੁਲਿਸ ਮਹਿਕਮੇ ਨਾਲ ਸਬੰਧਤ ਆਪਣੇ ਕੰਮਾਂ ਸਬੰਧੀ ਵੱਡੀ ਸਹੂਲਤ ਹੋਵੇਗੀ।
ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐਸ.ਪੀ, ਡੀ.ਐਸ.ਪੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …