Sunday, August 30, 2026

ਸਰਬੱਤ ਦਾ ਭਲਾ ਟਰੱਸਟ ਵੱਲੋਂ 50 ਲੋੜਵੰਦ ਲੜਕੀਆਂ ਦੇ ਵਿਆਹ 15 ਮਾਰਚ ਨੂੰ

ਧੂਰੀ, 23 ਫਰਵਰੀ (ਪ੍ਰਵੀਨ ਗਰਗ) – ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਭਲਾਈ ਸਕੀਮਾਂ ਚਲਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ।
                  ਇਸੇ ਲੜੀ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 15 ਮਾਰਚ ਨੂੰ ਗੁਰੂਦੁਆਰਾ ਗੁਰਸਾਗਰ ਸ੍ਰੀ ਮਸਤੂਆਣਾ ਸਾਹਿਬ ਵਿਖੇ 50 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਾਮੂਹਿਕ ਵਿਆਹ ਕਰਵਾਏ ਜਾ ਰਹੇ ਹਨ।ਟਰੱਸਟ ਦੇ ਜ਼ਿਲਾ੍ਹ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਬਿਨਾਂ ਕਿਸੇ ਜਾਤ-ਪਾਤ ਦੇ ਭੇਦ-ਭਾਵ ਦੇ ਕੇਵਲ ਤੇ ਕੇਵਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਹੀ ਵਿਆਹ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਧੂਰੀ ਵਿਖੇ ਲੜਕੀਆਂ ਦੇ ਵਿਆਹ ਲਈ ਲੋੜੀਂਦੇ ਫਾਰਮ ਸਮਾਜਸੇਵੀ ਐਸ.ਐਸ ਚੱਠਾ, ਪੱਤਰਕਾਰ ਸੰਜੇ ਲਹਿਰੀ, ਪਿੰਡ ਭਸੌੜ ਦੇ ਸਾਬਕਾ ਸਰਪੰਚ ਗਮਦੂਰ ਸਿੰਘ ਜਵੰਧਾ, ਸਮਾਜਸੇਵੀ ਰੋਮੀ ਢੰਡ ਅਤੇ ਹਰਮਨ ਸਵੀਟਸ ਕੋਲਾ ਪਾਰਕ ਸੰਗਰੂਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
                ਜ਼ਿਕਰਯੋਗ ਹੈ ਕਿ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਆਪਣੀ ਨਿੱਜੀ ਕਮਾਈ ਦਾ 95 ਫੀਸਦੀ ਮੁਨਾਫਾ ਲੋੜਵੰਦ ਲੋਕਾਂ ਦੀ ਭਲਾਈ ‘ਤੇ ਖਰਚਿਆ ਜਾ ਰਿਹਾ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …