ਅੰਮ੍ਰਿਤਸਰ, 24 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਕੈਂਪਸ ਵਿਖੇ ਲੜਕੇ ਅਤੇ ਲੜਕੀਆਂ ਲਈ 20
ਦਿਨਾਂ ਆਨਲਾਈਨ ਮੋਡ ਰਾਹੀਂ ਟ੍ਰੇਨਿੰਗ ਦੇਣ ਲਈ ਚਾਰ ਸ਼ਾਰਟ ਟਰਮ ਕਰੈਸ਼ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਵਿਭਾਗ ਦੇ ਮੁਖੀ, ਡਾ. ਸਰੋਜ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਪਰਸਨੈਲਿਟੀ ਡਿਵਲੈਪਮੈਂਟ ਐਂਡ ਕਮਿਊਨੀਕੇਸ਼ਨ ਸਕਿਲਜ਼; ਕੋਰਲ ਡਰਾਅ; ਐਮ.ਐਸ ਆਫਿਸ ਅਤੇ ਆਨਲਾਈਨ ਜੀ.ਐਸ.ਟੀ. ਫਾਰਮ ਫਿਲਿੰਗ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕੋਰਸਾਂ ਦਾ ਸਮਾਂ ਸਿਖਿਆਰਥੀ ਦੀ ਸੁਵਿਧਾ ਅਨੁਸਾਰ ਹੋਵੇਗਾ। ਦਾਖਲਾ ਲੈਣ ਦੇ ਚਾਹਵਾਨ ਯੂਨੀਵਰਸਿਟੀ ਵੈਬਸਾਈਟ ਉਪਰ ਰਜਿਸਟਰੇਸ਼ਨ 28 ਫਰਵਰੀ ਤਕ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ, ਅੰਮ੍ਰਿਤਸਰ ਵਿਖੇ ਦਸਵੀਂ/ਬਾਰਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ਨੂੰ ਆਤਮ-ਨਿਰਭਰ ਬਣਾਉਣ ਲਈ ਛੇ ਮਹੀਂਨਿਆਂ ਦੇ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਕਟਿੰਗ ਐਂਡ ਟੇਲਰਿੰਗ (ਦਸਵੀਂ ਪਾਸ ਲੜਕੀਆਂ ਵਾਸਤੇ); ਬਿਓੂਟੀ ਕਲਚਰ (ਦਸਵੀਂ ਪਾਸ ਲੜਕੀਆਂ ਵਾਸਤੇ); ਵੈਬ ਡਿਜਾਈਨਿੰਗ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ) ਅਤੇ ਇੰਗਲਿਸ਼ ਸਪੀਕਿੰਗ ਅਤੇ ਕਮਿਊਨਿਕੇਸ਼ਨ ਸਕਿਲਜ਼ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ) ਸ਼ਾਮਿਲ ਹਨ। ਇਨ੍ਹਾਂ ਕੋਰਸਾਂ ਵਿਚ ਕੁੱਝ ਸੀਟਾਂ ਖਾਲੀ ਹੋਣ ਕਰਕੇ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ ਤੇ ਆਨਲਾਈਨ ਦਾਖਲਾ ਫਾਰਮ ਮਿਤੀ 28 ਫਰਵਰੀ ਤੱਕ ਭਰ ਸਕਦੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media