ਪਠਾਨਕੋਟ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਬੇਰੋਜ਼ਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ
ਰੋਜਗਾਰ ਮਹੁੱਈਆ ਕਰਵਾਉਣ ਵਿੱਚ ਅਗਾਹ ਰਿਹਾ ਹੈ।ਨੋਜਵਾਨਾਂ ਨੂੰ ਨੋਕਰੀਆਂ ਦੇ ਮੋਕੇ ਦੇਣ ਵਿੱਚ ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਉਰੋ ਪਠਾਨਕੋਟ ਮਹੀਨਾਵਾਰ ਰੋਜ਼ਗਾਰ ਮੇਲੇ ਲਗਾ ਕੇ ਨੋਜਵਾਨਾਂ ਨੂੰ ਨੋਕਰੀ ਦਿਵਾ ਰਿਹਾ ਹੈ ਅਤੇ ਉਹਨਾਂ ਦੀ ਉਮੀਦਾਂ ਤੇ ਖਰਾ ਉਤਰ ਰਿਹਾ ਹੈੈ।ਇਸੇ ਲੜੀ ਨੂੰ ਅਗਾਂਹ ਲੈ ਜਾਂਦੇ ਹੋਏ ਮੋਹਿਤ ਸਿੰਘ ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਜਨਿਆਲ ਡਾ. ਬਮਿਆਲ ਪਠਾਨਕੋਟ ਦੀ ਨੋਕਰੀ ਦੀ ਤਲਾਸ਼ ਜਿਲ੍ਹਾ ਰੋਜਗਾਰ ਪਠਾਨਕੋਟ ਵਿਖੇ ਆ ਕੇ ਪੂਰੀ ਹੋਈ।
ਮੋਹਿਤ ਸਿੰਘ ਨੇ ਦੱਸਿਆ ਕਿ ਉਸ ਨੂੰ ਪੰਜਾਬ ਦੀ ਬਹੁਤ ਲੋੜ ਸੀ ਅਤੇ ਉਸ ਦੀ ਘਰ ਮਾਲੀ ਹਾਲਤ ਠੀਕ ਨਹੀਂ ਸੀ।ਘਰ ਵਿੱਚ ਵੱਡਾ ਹੋਣ ਕਾਰਨ ਉਸ ਤੇ ਜਿੰਮੇਵਾਰੀ ਵੀ ਜਿਆਦਾ ਸੀ।ਉਸ ਨੂੰ ਅਖਬਾਰਾਂ ਵਿਚੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੁਆਰਾ ਲਗਾਏ ਜਾ ਰਹੇ ਮਹੀਨਾਵਾਰ ਰੋਜ਼ਗਾਰ ਮੇਲਿਆਂ ਬਾਰੇ ਪਤਾ ਲੱਗਾ।ਜਿਸ ਵਿੱਚ ਮੇਰੇ ਜਿਹੇ ਨੋਜਵਾਨਾਂ ਨੂੰ ਮੇਲੇ ਵਿਚ ਬੁਲਾ ਕੇ ਉਹਨਾਂ ਦੀ ਯੋਗਤਾ ਮੁਤਾਬਿਕ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ। ਫਿਰ ਮੈਂ ਵੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕੀਤਾ ਉਥੇ ਮੈਨੂੰ ਪਤਾ ਲੱਗਾ ਕਿ ਉਸੇ ਹਫਤਾ ਰੋਜਗਾਰ ਮੇਲਾ ਲੱਗ ਰਿਹਾ ਹੈ।ਫਿਰ ਮੈਂ ਰੋਜਗਾਰ ਬਿਊਰੋ ਵਲੋਂ ਦਿੱਤੇ ਗਏ ਟਾਈਮ ‘ਤੇ ਰੋਜਗਾਰ ਮੇਲੇ ਵਿਚ ਆ ਕੇ ਆਈ.ਸੀ.ਆਈ.ਸੀ.ਆਈ ਕੰਪਨੀ ਵਿੱਚ ਇੰਟਰਵਿਉ ਦਿੱਤੀ।ਜਿਥੇ ਮੇਰੀ ਚੋਣ ਬਤੋਰ ਵੈਲਿੳ ਬੈਂਕਰ ਦੇ ਤੋਰ ‘ਤੇ ਹੋਈ।
ਮੋਹਿਤ ਨੇ ਦੱਸਿਆ ਕਿ ਪਹਿਲਾਂ ਮੈਨੂੰ ਟੇ੍ਰਨਿੰਗ ਦਿੱਤੀ ਜਾਵੇਗੀ।ਟ੍ਰੇਨਿੰਗ ਤੋਂ ਬਾਅਦ ਮੈਨੂੰ ਉਹਨਾਂ ਨੇ 18000 ਰੁਪਏ ਮਹੀਨਾ ਦੀ ਆਫਰ ਦਿੱਤੀ, ਜੋ ਕਿ ਮੇਰੀ ਉਮੀਦ ਦੇ ਮੁਤਾਬਿਕ ਠੀਕ ਹੈ।ਇਸ ਲਈ ਮੈਂ ਅਤੇ ਮੇਰਾ ਪੂਰਾ ਪਰਿਵਾਰ ਜਿਲ੍ਹਾ ਰੋਜਗਾਰ ਬਿਉਰੋ ਪਠਾਨਕੋਟ ਦੇ ਪੂਰੇ ਸਟਾਫ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ।ਜਿਸ ਦੇ ਸਦਕਾ ਮੈਨੂੰ ਨੋਕਰੀ ਪ੍ਰਾਪਤ ਹੋਈ ਹੈ।ਮੈਂ ਪੰਜਾਬ ਸਰਕਾਰ ਦੇ ਇਸ ਪਹਿਲ ਦਾ ਧੰਨਵਾਦ ਕਰਦੇ ਹੋਏ ਬੇਰੋਜ਼ਗਾਰ ਨੋਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਸੀ ਪੜ੍ਹੇ ਲਿਖੇ ਬੇਰੋਜਗਾਰ ਹੋ ਅਤੇ ਨੋਕਰੀ ਦੀ ਭਾਲ ਵਿੱਚ ਘੁੰਮ ਰਹੇ ਹੋ ਤਾਂ ਤੁਸੀਂ ਕਿਰਪਾ ਕਰਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨਾਲ ਇੱਕ ਵਾਰੀ ਜਰੂਰੀ ਤਾਲਮੇਲ ਕਰੋ ਅਤੇ ਪੰਜਾਬ ਸਰਕਾਰ ਦੁਆਰਾ ਬਣਾਇਆ ਗਿਆ ਪੋਰਟਲ www.pgrkam.com <http://www.pgrkam.com> ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media